ਨਵੀਂ ਦਿੱਲੀ : ਸੀਬੀਐਸਈ ਨੇ 10ਵੀਂ ਜਮਾਤ ਦੀ ਪ੍ਰੀਖਿਆ ਦੇ ਅੰਕਾਂ ਦੀ ਗਿਣਤੀ ਅਤੇ ਸਾਰਣੀਬੱਧ ਕਰਨ ਅਤੇ ਇਸ ਨੂੰ ਬੋਰਡ ਨੂੰ ਭੇਜਣ ਦੀ ਸਮਾਂ ਸੀਮਾ ਨੂੰ 30 ਜੂਨ ਤਕ ਵਧਾ ਦਿਤਾ ਹੈ। ਬੋਰਡ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਅੰਕਾਂ ਨੂੰ ਸਾਰਣੀਬੱਧ ਕਰਨ ਦੀ ਪੂਰੀ ਕਵਾਇਦ 11 ਜੂਨ ਤਕ ਪੂਰਾ ਕਰ ਲਵੇਗਾ ਅਤੇ ਨਤੀਜੇ 20 ਜੂਨ ਤਕ ਐਲਾਨੇ ਜਾਣਗੇ। ਕੋਵਿਡ ਮਹਾਂਮਾਰੀ ਕਾਰਨ ਅਧਿਆਪਕਾਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦੇ ਹੋਏ ਸਮਾਂ ਸੀਮਾ ਵਧਾਉਣ ਦਾ ਫ਼ੈਸਲਾ ਕੀਤਾ ਹਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅੰਕ 30 ਜੂਲ ਤਕ ਬੋਰਡ ਨੂੰ ਭੇਜ ਦਿਤੇ ਜਾਣਗੇ। ਜ਼ਿਕਰਯੋਗ ਹੈ ਕਿ ਸੀਬੀਐਸਈ ਨੇ ਇਸ ਮਹੀਨੇ ਦੇ ਸ਼ੁਰੂ ਵਿਚ 10ਵੀਂ ਬੋਰਡ ਦੀ ਰੱਦ ਕੀਤੀ ਗਈ ਪ੍ਰੀਖਿਆ ਦੇ ਸਬੰਧ ਵਿਚ ਅੰਕਾਂ ਦੀ ਗਿਣਤੀ ਦਾ ਫ਼ਾਰਮੂਲਾ ਪੇਸ਼ ਕੀਤਾ ਸੀ। ਇਹ ਪ੍ਰੀਖਿਆ ਕੋਵਿਡ ਮਹਾਂਮਾਰੀ ਨੂੰ ਵੇਖਦਿਆਂ ਰੱਦ ਕਰ ਦਿਤੀ ਗਈ ਸੀ। ਇਸ ਫ਼ਾਰਮੂਲੇ ਤਹਿਤ ਹਰ ਵਿਸ਼ੇ ਵਿਚ 20 ਅੰਕ ਅੰਦਰੂਨੀ ਮੁਲਾਂਕਣ ਦੇ ਹੋਣਗੇ ਅਤੇ 80 ਅੰਕਾਂ ਦੀ ਗਿਣਤੀ ਸਾਲ ਭਰ ਵਿਚ ਜਮਾਤ ਵਿਚ ਵੱਖ ਵੱਖ ਪ੍ਰੀਖਿਆ ਜਾਂ ਟੈਸਟ ਵਿਚ ਵਿਦਿਆਰਥੀ ਨੂੰ ਮਿਲੇ ਅੰਕਾਂ ਦੇ ਆਧਾਰ ’ਤੇ ਹੋਵੇਗੀ।