ਚੰਡੀਗੜ੍ਹ : ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਸਖਤ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਉੱਗੇ ਐਕਟੀਵਿਸਟ ਮਾਨਿਕ ਗੋਇਲ ਨੇ ਆਪਣੇ ਸ਼ੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਖੁਫੀਆ ਏਜੰਸੀਆਂ ਇਸ ਹਮਲੇ ਨੂੰ ਰੋਕਣ ਵਿੱਚ ਨਾਕਾਮ ਰਹੀਆਂ ਹਨ। ਗੋਇਲ ਨੇ ਦੱਸਿਆ ਕਿ ਪਹਿਲੀ ਗੱਲ ਤਾਂ ਇਹ ਹੈ ਕਿ Z+ ਸੁਰੱਖਿਆ ਵਾਲੇ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਖੁੱਲ੍ਹੇਆਮ ਜਨਤਕ ਥਾਵਾਂ 'ਤੇ ਬਿਠਾਉਣਾ ਗਲਤ ਹੈ, ਪਰ ਜੇ ਸਜ਼ਾ ਦਿੱਤੀ ਵੀ ਗਈ ਸੀ ਤਾਂ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਸੀ ਅਤੇ ਦੂਸਰਾ ਪਾਸੇ ਸਾਡੇ ਪੰਜਾਬ ਦਾ ਸਰਕਾਰੀ ਮੀਡੀਆ ਜੋ ਕੱਲ੍ਹ ਚੀਖ ਚੀਖ ਕੇ ਕਹਿ ਰਿਹਾ ਸੀ ਕਿ ਸਜਾ ਦੌਰਾਨ ਸੁਰੱਖਿਆ ਸੁਖਬੀਰ ਬਾਦਲ ਕੋਲ ਕਿਉਂ ਹੈ। "ਕੀ ਇਹ ਸਜ਼ਾ ਹੈ ਜਾਂ ਵੀਆਈਪੀ ਇਲਾਜ"। ਕੁਝ ਕੁ ਨੂੰ ਛੱਡ ਕੇ ਬਾਕੀ ਕਿਸੇ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੁੰਦਾ। ਉਹਨਾਂ ਕਿਹਾ ਕਿ ਇਸ ਮਾਮਲੇ ਤੇ ਵੀ ਸਾਡੇ ਮੁੱਖ ਮੰਤਰੀ ਨੇ ਹਰ ਵਾਰ ਜੱਗੋ ਤੇਰ੍ਹਵੀਂ ਦੀ ਗੱਲ ਕਰਨੀ ਸੀ, ਤੇ ਕਹਿਣਾ ਸੀ ਉਹ ਸਾਡੇ ਕਾਰਨ ਬਚ ਗਿਆ ਜਦਕਿ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਕੱਲ੍ਹ ਇਸ 'ਤੇ ਨਜ਼ਰ ਰੱਖ ਰਹੇ ਸੀ ਜੇ ਰੱਖ ਰਹੇ ਸੀ ਫਿਰ ਤੁਸੀਂ ਉਸਨੂੰ ਫੜਿਆ ਕਿਉਂ ਨਹੀਂ? ਹਰਮੰਦਿਰ ਸਾਹਿਬ ਵਰਗੇ ਪਵਿੱਤਰ ਸਥਾਨ 'ਤੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਵੱਲੋਂ ਬਕਸੇ ਵਿੱਚ ਪਿਸਤੌਲ ਲੈ ਕੇ ਆਉਣਾ, ਫਿਰ Z+ ਪ੍ਰੋਟੈਕਟੀ ਵੱਲ ਚਾਰ ਫੁੱਟ ਤੋਂ ਗੋਲੀਬਾਰੀ ਕਰਨੀ। ਕੀ ਇਹ ਇੰਟੈਲੀਜੈਂਸ ਦੀ ਗਲਤੀ ਨਹੀਂ? ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਪੰਜਾਬ ਵਿੱਚ ਖੁਫੀਆ ਤੰਤਰ ਫੇਲ ਜਾਪ ਰਿਹਾ ਕਿਉਂਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਬਾਰੇ ਬੋਲਣ ਵਾਲੇ ਲੋਕਾਂ ਦੀ ਪ੍ਰੋਫਾਈਲ ਬਣਾਉਣ ਤੋਂ ਅੱਗੇ ਨਹੀਂ ਵਧ ਰਿਹਾ, ਪੰਜਾਬ ਵਿੱਚ ਪਤਾ ਨਹੀਂ ਨਿੱਤ ਗੋਲੀਆਂ ਚੱਲ ਰਹੀਆਂ ਹਨ, ਕਿਤੇ ਜੀ.ਆਰ./ਐਨ.ਈ.ਡੀ., ਕਿਤੇ ਆਰ.ਡੀ.ਐਕਸ, ਦੋ ਨੰਬਰ ਦੇ ਹਥਿਆਰ ਰੋਜ਼ ਮਿਲ ਰਹੇ ਹਨ..... ਉਹਨਾਂ ਕਿਹਾ ਮੁੱਖ ਮੰਤਰੀ ਜੀ ਪੰਜਾਬ ਦੇ ਹਾਲਾਤ ਸੁਧਾਰਨ ਲਈ ਕੁਝ ਮਿਹਨਤ ਕਰੋ, ਪੰਜਾਬ ਵਰਗਾ ਸੂਬਾ ਤੁਹਾਡੇ ਚੁਟਕਲਿਆਂ ਨਾਲ ਨਹੀਂ ਚੱਲ ਸਕਦਾ।