ਪਾਇਲ : ਗੀਤਕਾਰ ਸਭਾ ਘੁਡਾਣੀ ਕਲਾਂ ਦੀ ਮਹੀਨਾਵਾਰ ਮੀਟਿੰਗ ਮੁਮਤਾਜ ਤਾਜੀ ਦੀ ਅਗਵਾਈ ਹੇਠ ਮੁੱਖ ਦਫਤਰ ਵਿੱਚ ਹੋਈ ਜਿਸ ਵਿੱਚ ਕਈ ਗੀਤਕਾਰ ਤੇ ਕਲਾਕਾਰ ਸ਼ਾਮਿਲ ਹੋਏ। ਜਨਰਲ ਸਕੱਤਰ ਬੰਤ ਘੁਡਾਣੀ ਨੇ ਹਾਜ਼ਰੀਨ ਨੂੰ ਸਵਾਗਤੀ ਸਬਦ ਕਹਿੰਦਿਆਂ ਸਭਾ ਦੀਆਂ ਆਉਣ ਵਾਲੇ ਸਮੇਂ ਦੀਆਂ ਗਤੀਵਿਧੀਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਗੀਤ ਮਹਿਫਲ ਦੀ ਸ਼ੁਰੂਆਤ ਕਰਦਿਆਂ ਗੀਤਕਾਰ ਮੁਕੰਦ ਸਿੰਘ ਦੁਧਾਲ ਨੇ ਗੀਤ ਗਵਾਢਣਾ ਨੇ ਦਵਿੰਦਰ ਸਿੰਘ ਧੌਲਮਾਜਰਾ ਨੇ ਧਾਰਮਿਕ ਗੀਤ ਕੰਡਿਆਂ ਤੇ ਨੀਂਦ ਹਰਪ੍ਰੀਤ ਸਿੰਘ ਸਿਹੌੜਾ ਨੇ ਧਾਰਮਿਕ ਗੀਤ ਨੈਣੋੰ ਨੀਂਰ ਵਹਾਇਆ ਨਾ ਭੋਲੂ ਧੌਲਮਾਜਰਾ ਨੇ ਗੀਤ ਦੁਨੀਆਂ ਪੈਸੇ ਨੇ ਕਮਲੀ ਕੀਤੀ ਬੰਤ ਘੁਡਾਣੀ ਨੇ ਗੀਤ ਵਧਾਈਆਂ ਮੁਮਤਾਜ ਤਾਜੀ ਨੇ ਗੀਤ 'ਸਭ ਦਾ ਭਲਾ ਕਰੀ ਮੇਰੇ ਦਾਤਾ' ਸੁਣਾਕੇ ਹਾਜ਼ਰੀ ਲਗਵਾਈ। ਇਸ ਸਮੇਂ ਪ੍ਰਧਾਨ ਮੁਮਤਾਜ ਤਾਜੀ ਨੇ ਦਵਿੰਦਰ ਸਿੰਘ ਧੌਲਮਾਜਰਾ ਤੇ ਹਰਪ੍ਰੀਤ ਸਿੰਘ ਸਿਹੋੜਾ ਦੇ ਗੀਤ ਰਿਕਾਰਡ ਕਰਨ ਲਈ ਸਿਲੈਕਸ਼ਨ ਵਿਚ ਰੱਖੇ। ਇਸ ਮੌਕੇ ਜੰਟੀ ਘੁਡਾਣੀ, ਸੁਖਚੈਨ ਸਿੰਘ ਘਲੋਟੀ, ਰਿੰਕੂ ਬਾਈ ਤੇ ਸੁਖਚੈਨ ਸਿੰਘ ਆਦਿ ਹਾਜ਼ਰ ਸਨ।