ਸੁਨਾਮ : ਸੁਨਾਮ ਵਿਖੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਪ੍ਰਬੰਧਾਂ ਨੂੰ ਲੈਕੇ ਪਿਛਲੇ ਲੰਮੇ ਸਮੇ ਤੋਂ ਚੱਲ ਰਹੀ ਖਿੱਚੋਤਾਣ ਅਤੇ ਵਿਵਾਦ ਨੂੰ ਉਸ ਸਮੇ ਠੱਲ੍ਹ ਪੈ ਗਈ ਜਦੋਂ ਗੁਰੂ ਘਰ ਇਕੱਤਰ ਹੋਈ ਸੰਗਤ ਵੱਲੋਂ ਸਰਬ ਸੰਮਤੀ ਨਾਲ ਪ੍ਰਬੰਧਕ ਕਮੇਟੀ ਦੀ ਚੋਣ ਕਰ ਲਈ ਗਈ। ਗੁਰੂ ਘਰ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਕੀਤੀ ਚੋਣ ਅਨੁਸਾਰ ਹਰਜਿੰਦਰ ਸਿੰਘ ਨੂੰ ਪ੍ਰਧਾਨ,ਅਮਰੀਕ ਸਿੰਘ ਨੂੰ ਸਕੱਤਰ ਅਤੇ ਬੀਬੀ ਦਰਸ਼ਨ ਕੌਰ ਨੂੰ ਖਜਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਗਗਨਦੀਪ ਸਿੰਘ,ਦਲਜੀਤ ਸਿੰਘ, ਅਮਨਦੀਪ ਸਿੰਘ ਅਤੇ ਗੁਲਜਾਰ ਸਿੰਘ ਨੂੰ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣ ਲਿਆ ਗਿਆ। ਇਸ ਸਮੇ ਨਵੀ ਚੁਣੀ ਕਮੇਟੀ ਵਲੋਂ ਫੈਸਲਾ ਕੀਤਾ ਗਿਆ ਕਿ ਗੁਰੂ ਘਰ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਨਕਸਾ ਨਵੀਸ ਤੋਂ ਨਕਸਾ ਬਣਵਾਉਣ ਉਪਰੰਤ ਹੀ ਸ਼ੁਰੂ ਕੀਤਾ ਜਾਵੇਗਾ ਅਤੇ ਸੁੱਖਆਸਣ ਸਾਹਿਬ ਹੇਠਾਂ ਹਾਲ ਤੋਂ ਬਾਹਰ ਹੀ ਬਣਾਏ ਜਾਣਗੇ।ਇਸ ਮੌਕੇ ਕਰਮਿੰਦਰ ਪਾਲ ਸਿੰਘ ਟੋਨੀ,ਸਰਬਜੀਤ ਸਿੰਘ,ਤਰਵਿੰਦਰ ਸਿੰਘ,ਕੁਲਵਿੰਦਰ ਸਿੰਘ ਅਤੇ ਕੁਲਵੰਤ ਸਿੰਘ ਆਦਿ ਸੰਗਤ ਮੌਜੂਦ ਸੀ।