ਕਾਠਮਾਂਡੂ : ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਨੇਪਾਲ ਵਿਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਰਿਕਟਰ ਸਕੇਲ ਦੀ ਤੀਬਰਤਾ 5.3 ਦਰਜ ਕੀਤੀ ਗਈ ਹੈ। ਭੂਚਾਲ ਦਾ ਕੇਂਦਰ ਪੋਖਰਾ ਤੋਂ 35 ਕਿਮੀ. ਪੂਰਬ ਦੱਸਿਆ ਜਾ ਰਿਹਾ ਹੈ। ਫਿਲਹਾਲ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਤੋਂ ਇਲਾਵਾ ਸਥਾਨਕ ਸਰਕਾਰਾਂ ਨੇ ਅਲਰਟ ਜਾਰੀ ਕਰ ਕੇ ਬਚਾਓ ਕਾਰਜਾਂ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿਤੀ ਹੈ। ਦੱਸ ਦੇਈਏ ਕਿ ਬੀਤੀ ਫਰਵਰੀ ਵਿੱਚ ਵੀ ਨੇਪਾਲ ਦੇ ਲੋਬੂਆ ਵਿੱਚ ਇੱਕ ਤੇਜ਼ ਭੂਚਾਲ ਆਇਆ ਸੀ । ਇੱਕ ਰਿਪੋਰਟ ਨੇ ਯੂਐਸ ਦੇ ਭੂ-ਵਿਗਿਆਨਕ ਸਰਵੇਖਣ ਦੇ ਹਵਾਲੇ ਨਾਲ ਦੱਸਿਆ ਸੀ ਕਿ ਉਸ ਦੌਰਾਨ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.2 ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਫਰਵਰੀ ਵਿੱਚ ਹੀ ਭਾਰਤ-ਨੇਪਾਲ ਸਰਹੱਦ 'ਤੇ 4.0 ਤੀਬਰਤਾ ਦਾ ਭੂਚਾਲ ਆਇਆ ਸੀ।
ਭੂ ਵਿਗਿਆਨੀਆਂ ਦੇ ਅਨੁਸਾਰ ਭੂਚਾਲ ਦੀ ਅਸਲੀ ਵਜ੍ਹਾ ਟੈਕਨੋਨਿਕਲ ਪਲੇਟਾਂ ਵਿੱਚ ਤੇਜ਼ ਹਲਚਲ ਹੁੰਦੀ ਹੈ। ਇਸ ਤੋਂ ਇਲਾਵਾ ਉਲਕਾ ਪ੍ਰਭਾਵ ਅਤੇ ਜਵਾਲਾਮੁਖੀ ਵਿਸਫ਼ੋਟ, ਮਾਇਨ ਟੈਸਟਿੰਗ ਅਤੇ ਨਿਊਕਲੀਅਰ ਟੈਸਟਿੰਗ ਦੀ ਵਜ੍ਹਾ ਨਾਲ ਵੀ ਭੂਚਾਲ ਆਉਂਦੇ ਹਨ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ ਮਾਪੀ ਜਾਂਦੀ ਹੈ। ਇਸ ਸਕੇਲ ’ਤੇ 2.0 ਜਾਂ 3.0 ਦੀ ਤੀਬਰਤਾ ਦਾ ਭੂਚਾਲ ਹਲਕਾ ਹੁੰਦਾ ਹੈ ਜਦਕਿ 6 ਦੀ ਤੀਬਰਤਾ ਦਾ ਮਤਲਬ ਸ਼ਕਤੀਸ਼ਾਲੀ ਭੂਚਾਲ ਹੁੰਦਾ ਹੈ।
ਭੂਚਾਲ ਦੀ ਤੀਬਰਤਾ ਦਾ ਅੰਦਾਜ਼ਾ ਉਸਦੇ ਕੇਂਦਰ ਤੋਂ ਨਿਕਲਣ ਵਾਲੀ ਉਰਜਾ ਦੀਆਂ ਤਰੰਗਾਂ ਤੋਂ ਲਗਾਇਆ ਜਾਂਦਾ ਹੈ। ਸੈਂਕੜੇ ਕਿਲੋਮੀਟਰ ਤੱਕ ਫ਼ੈਸਲੀ ਇਸ ਤਹਿਰ ਨਾਲ ਕੰਬਣ ਪੈਦਾ ਹੁੰਦਾ ਹੈ। ਧਰਤੀ ਵਿੱਚ ਤਰੇੜਾਂ ਤੱਕ ਪੈ ਜਾਂਦੀਆਂ ਹਨ।