ਜ਼ੀਰਕਪੁਰ : ਲਾਇਨਜ਼ ਕਲੱਬ ਡੇਰਾਬਸੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਘੋਲੂਮਾਜਰਾ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕਾਂ, ਬੱਚਿਆਂ ਅਤੇ ਪਿੰਡ ਵਾਸੀਆਂ ਸਮੇਤ ਕੁੱਲ 230 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਇਨ ਬਲਕਾਰ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲ ਘੋਲੂਮਾਜਰਾ ਵਿਖੇ ਅੱਖਾਂ ਦਾ ਇਹ ਚੈਕਅੱਪ ਕੈਂਪ ਢਕੌਲੀ ਸਥਿਤ ਜਯੋਤੀ ਹਸਪਤਾਲ ਦੇ ਡਾਕਟਰਾਂ ਵੱਲੋਂ ਲਗਾਇਆ ਗਿਆ। ਇਸ ਮੌਕੇ ਡਾਕਟਰਾਂ ਨੇ ਬੱਚਿਆਂ ਨੂੰ ਅੱਖਾਂ ਦੀ ਦੇਖਭਾਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਬੱਚਿਆਂ ਨੂੰ ਅੱਖਾਂ ਦੀ ਕਸਰਤ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਸਮੇਤ ਸਟਾਫ਼ ਨੇ ਡਾਕਟਰਾਂ ਦੀ ਟੀਮ ਅਤੇ ਲਾਇਨਜ਼ ਕਲੱਬ ਦਾ ਧੰਨਵਾਦ ਕੀਤਾ। ਲਾਇਨਜ਼ ਕਲੱਬ ਨੇ ਇਸ ਮੌਕੇ ਸਕੂਲ ਨੂੰ ਗੀਜ਼ਰ ਦਾਨ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ, ਲਾਇਨ ਉਪੇਸ਼ ਬਾਂਸਲ ਆਦਿ ਹਾਜ਼ਰ ਸਨ।