ਫ਼ਤਹਿਗੜ੍ਹ ਸਾਹਿਬ : ਡਾ. ਰਵਜੋਤ ਗਰੇਵਾਲ ਜ਼ਿਲ੍ਹਾ ਪੁਲੀਸ ਮੁਖੀ, ਫ਼ਤਹਿਗੜ੍ਹ ਸਾਹਿਬ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 13-12-2024 ਨੂੰ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਪ੍ਰਵੀਨ ਅਗਰਵਾਲ ਵਾਸੀ ਮੰਡੀ ਗੋਬਿੰਦਗੜ੍ਹ ਨੇ ਇਤਲਾਹ ਦਿੱਤੀ ਕਿ ਉਸ ਦਾ ਤਾਂਬਾ ਸਕਰੈਪ ਦਾ ਕੰਮ ਹੈ ਅਤੇ ਟਰੇਡਿੰਗ ਦਾ ਗੋਦਾਮ, ਬਜਰੰਗ ਬਲੀ ਇਸਪਾਤ ਨੰਬਰ 236, ਸ਼ੰਕਰ ਮਿੱਲ ਰੋਡ, ਅਮਲੋਹ ਰੋਡ, ਮੰਡੀ ਗੋਬਿੰਦਗੜ ਵਿਖੇ ਸਥਿਤ ਹੈ। ਮਿਤੀ 11-12-2024 ਸਮਾਂ ਕਰੀਬ ਰਾਤ 01:00-02:00 ਵਜੇ ਕਿ ਕੁਝ ਅਣਪਛਾਤੇ ਵਿਅਕਤੀ ਉਸ ਦੇ ਗੋਦਾਮ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ, ਜਿਨ੍ਹਾਂ ਵੱਲੋਂ ਗੋਦਾਮ ਦੇ ਸੁਰੱਖਿਆ ਗਾਰਡ ਅਤੇ 05 ਲੇਬਰ ਦੇ ਬੰਦਿਆਂ ਨੂੰ ਡਰਾ ਧਮਕਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਉਹਨਾਂ ਵਿਅਕਤੀਆਂ ਨੇ ਜਿੰਦਰਾ ਤੋੜ ਦਿੱਤਾ ਤੇ ਗੱਡੀ ਬਲੈਰੋ ਪਿੱਕਅੱਪ ਦੇ ਮਾਲਕ/ਡਰਾਈਵਰ ਰਣਧੀਰ ਸਿੰਘ ਵਾਸੀ ਸਾਹਨੇਵਾਲ ਨੇ 6/7 ਨਾ-ਮਾਲੂਮ ਵਿਅਕਤੀਆਂ ਨਾਲ ਗੱਡੀ ਗੋਦਾਮ ਅੰਦਰ ਲਿਆਂਦੀ ਅਤੇ ਤਾਂਬਾ ਸਕਰੈਪ ਵਜਨੀ ਕਰੀਬ 35 ਕੁਇੰਟਲ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਲੈ ਗਏ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਵੀਨ ਅਗਰਵਾਲ ਦੇ ਬਿਆਨ 'ਤੇ ਮੁਕੱਦਮਾ ਨੰਬਰ 246 ਮਿਤੀ 13.12.2024 ਅ/ਧ 331(4), 127(2), 305(ਏ), 351(3), 61(2) ਬੀ.ਐਨ.ਐਸ. ਥਾਣਾ ਮੰਡੀ ਗੋਬਿੰਦਗੜ੍ਹ ਬਰਖਿਲਾਫ਼ ਬਲੈਰੋ ਪਿੱਕਅੱਪ ਦੇ ਮਾਲਕ/ਡਰਾਈਵਰ ਰਣਧੀਰ ਸਿੰਘ ਅਤੇ 6/7 ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ। ਸ਼੍ਰੀ ਰਾਕੇਸ਼ ਯਾਦਵ, ਐੱਸ.ਪੀ. (ਡੀ) ਅਤੇ ਸ਼੍ਰੀ ਗੁਰਦੀਪ ਸਿੰਘ, ਡੀ.ਐੱਸ.ਪੀ. ਅਮਲੋਹ ਦੀ ਨਿਗਰਾਨੀ ਹੇਠ ਇੰਸ: ਅਰਸ਼ਦੀਪ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਅਤੇ ਇੰਚ: ਸੀ.ਆਈ.ਏ. ਸਰਹਿੰਦ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ 'ਤੇ ਰੇਡਾਂ ਕੀਤੀਆਂ ਗਈਆਂ। ਟੈਕਨੀਕਲ ਤੇ ਡਿਜੀਟਲ ਮੁਲਾਂਕਣ ਅਤੇ ਉਕਤ ਟੀਮਾਂ ਦੀ ਲਗਾਤਾਰ ਦਿਨ-ਰਾਤ ਦੀ ਮਿਹਨਤ ਨਾਲ ਮੁਲਜ਼ਮ ਰਣਧੀਰ ਸਿੰਘ ਵਾਸੀ ਸਾਹਨੇਵਾਲ, ਅਨਿਲ ਕੁਮਾਰ ਵਾਸੀ ਪਿੰਡ ਮਹਿਪਤਗੰਜ, ਯੂ.ਪੀ. ਹਾਲ ਵਾਸੀ ਢੰਡਾਰੀ ਖੁਰਦ ਲੁਧਿਆਣਾ, ਕਰਨ ਸਿੰਘ ਵਾਸੀ ਬੇਰਵਾ ਨੇਪਾਲ ਹਾਲ ਵਾਸੀ ਢੰਡਾਰੀ ਖੁਰਦ ਲੁਧਿਆਣਾ ਅਤੇ ਸੁਨੀਲ ਵਾਸੀ ਪਿੰਡ ਡਰਾਹਰ ਬੀਬੀਟੋਲ ਬਿਹਾਰ, ਹਾਲ ਵਾਸੀ ਢੰਡਾਰੀ ਖੁਰਦ ਲੁਧਿਆਣਾ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ ਵਾਰਦਾਤ ਦੌਰਾਨ ਵਰਤੀ ਗੱਡੀ ਮਹਿੰਦਰਾ ਬਲੈਰੋ ਪਿੱਕਅੱਪ ਸਮੇਤ ਚੋਰੀ ਕੀਤਾ ਤਾਂਬਾ ਸਕਰੈਪ ਬ੍ਰਾਮਦ ਕੀਤਾ ਹੈ।
ਮੁਲਜ਼ਮ ਰਣਧੀਰ ਸਿੰਘ ਪਾਸੋਂ ਇੱਕ ਹਾਕੀ, ਸੁਨੀਲ ਕੁਮਾਰ ਪਾਸੋਂ ਇੱਕ ਖਿਡੌਣਾ ਪਿਸਟਲ, ਕਰਨ ਸਿੰਘ ਪਾਸੋਂ ਇੱਕ ਤਲਵਾਰ ਅਤੇ ਅਨਿਲ ਕੁਮਾਰ ਪਾਸੋਂ ਇੱਕ ਦਾਹ ਬ੍ਰਾਮਦ ਕੀਤੇ ਗਏ। ਮੁਲਜ਼ਮਾਂ ਨੂੰ ਪੇਸ਼ ਅਦਾਲਤ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਬਾਕੀ ਮੁਲਜ਼ਮਾਂ ਬਾਰੇ ਪਤਾ ਕਰ ਕੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਮੁਲਜ਼ਮ ਅਨਿਲ ਕੁਮਾਰ ਖਿਲਾਫ 03, ਸੁਨੀਲ ਕੁਮਾਰ ਖਿਲਾਫ 04 ਤੇ ਕਰਨ ਸਿੰਘ 01 ਕੇਸ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ ਵੱਖੋ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।