Wednesday, December 25, 2024
BREAKING NEWS
ਸੁਨਾਮ ਦੇ ਪਤੀ- ਪਤਨੀ ਜੋੜੇ ਦੀ ਜੌਰਜੀਆ ਵਿੱਚ ਮੌਤ ਫਰਜ਼ੀ ਮੰਗੇਤਰ ਬਣਾ ਕੇ ਕਰਵਾਈ ਕੋਰਟ ਮੈਰਿਜ, ਮਾਮਲਾ ਦਰਜ ਹੋਣ ਤੋਂ ਬਾਅਦ ਵੀ ਨਹੀਂ ਹੋਈ ਕੋਈ ਗ੍ਰਿਫਤਾਰੀਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨਸਿਲੰਡਰ ਬਲਾਸਟ ਤੋਂ ਬਾਅਦ ਘਰ ‘ਚ ਲੱਗੀ ਭਿਆਨਕ ਅੱਗUSA ਦਾ ਕੈਲੀਫੋਰਨੀਆ ਸ਼ਹਿਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆਖੁਫ਼ੀਆ ਏਜੰਸੀਆਂ ਦੀ ਨਜ਼ਰ ਹੇਠ ਸੀ ਨਰਾਇਣ ਸਿੰਘ ਚੌੜਾਸੁਖਬੀਰ ਸਿੰਘ ਬਾਦਲ ’ਤੇ ਹਮਲਾ ਸੂਬਾ ਸਰਕਾਰ ਦੀ 100 ਫ਼ੀ ਸਦੀ ਲਾਪ੍ਰਵਾਹੀ : ਰਾਜਾ ਵੜਿੰਗਸੁਖਬੀਰ ਸਿੰਘ ਬਾਦਲ ’ਤੇ ਜਾਨ ਲੇਵਾ ਹਮਲਾਕੁੰਭੜਾ ਵਿਚ ਕਤਲ ਹੋਏ ਬੱਚਿਆਂ ਦੇ ਹੱਕ ਵਿਚ ਧਰਨਾ ਮਾਰਨ ਖਿਲਾਫ ਹੋਈ ਕਾਰਵਾਈਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ

Chandigarh

ਪਟਿਆਲਾ-ਜੀਰਕਪੁਰ ਸੜਕ ਦੀ ਸਰਵਿਸ ਲੇਨ ’ਤੇ ਕਬਜ਼ਿਆਂ ਦੀ ਭਰਮਾਰ

December 20, 2024 12:32 PM
SehajTimes

ਜੀਰਕਪੁਰ : ਜੀਰਕਪੁਰ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਨਾਲ-ਨਾਲ ਸਰਵਿਸ ਰੋਡ ਤੇ ਲਗਾਤਾਰ ਵਧਦੇ ਜਾ ਰਹੇ ਕਬਜ਼ੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਜਾ ਰਹੇ ਹਨ। ਨਗਰ ਕੌਂਸਲ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਸਰਵਿਸ ਲੇਨ ਦੇ ਨਾਲ-ਨਾਲ ਫੁੱਟਪਾਥ ਵੀ ਪੂਰੀ ਤਰ੍ਹਾਂ ਕਬਜ਼ੇ ਦੀ ਲਪੇਟ 'ਚ ਹਨ। ਸ਼ਹਿਰ ਦੀ ਪਟਿਆਲਾ ਰੋਡ 'ਤੇ ਸਰਵਿਸ ਲੇਨ ਦੇ ਨਾਲ-ਨਾਲ ਫੁੱਟਪਾਥ ਤੇ ਵੀ ਨਾਜਾਇਜ਼ ਕਬਜ਼ੇ ਵਧਦੇ ਜਾ ਰਹੇ ਹਨ। ਪਰ ਪ੍ਰਸ਼ਾਸਨ ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਦੀ ਥਾਂ ਕੁੰਭਕਰਨੀ ਨੀਂਦ ਸੁੱਤਾ ਹੈ। ਇਸ ਸੜਕ 'ਤੇ ਅਜ਼ੀਜਪੁਰ ਟੋਲ ਪਲਾਜ਼ਾ 'ਤੇ ਟੋਲ ਵਸੂਲ ਰਹੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀ ਠੇਕੇਦਾਰ ਕੰਪਨੀ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੀ। ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਲਈ ਇਲਾਕਾ ਨਿਵਾਸੀਆਂ ਨੇ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਹਨ। ਪਰ ਕਬਜ਼ਿਆਂ ਦੀ ਸਮੱਸਿਆ ਘੱਟਣ ਦੀ ਬਜਾਏ ਲਗਾਤਾਰ ਵਧਦੀ ਜਾ ਰਹੀ ਹੈ। ਸਰਵਿਸ ਲੇਨ ਦੇ ਨਾਲ ਸ਼ੈੱਡ, ਉੱਚੇ ਥੜ੍ਹੇ, ਪਾਈਪਾਂ, ਸਰੀਆ, ਟਾਇਰ, ਕਾਰਾਂ ਠੀਕ ਕਰਨ ਵਾਲੇ ਮਿਸਤਰੀ, ਮੋਟਰਸਾਈਕਲ ਠੀਕ ਕਰ ਕਰਨ ਵਾਲੇ, ਪੁਰਾਣੇ ਮੋਟਰਸਾਈਕਲ ਤੋਂ ਰੇਹੜੀਆਂ ਬਣਾਉਣ ਲੱਕੜਾਂ ਅਤੇ ਜੈਰਨੇਟਰ ਆਦਿ ਰੱਖ ਕੇ ਕੰਮ ਕਰਨ ਵਾਲੇ  ਦੁਕਾਨਦਾਰਾਂ ਨੇ ਜਗ੍ਹਾ ਰੋਕ ਪੱਕੇ ਕਬਜ਼ੇ ਕੀਤੇ ਹੋਏ ਹਨ। ਕਬਜ਼ਾਧਾਰੀ ਇਸ ਸਰਕਾਰੀ ਜਗ੍ਹਾ ਨੂੰ ਆਪਣੀ ਨਿੱਜੀ ਜਾਇਦਾਦ ਸਮਝਣ ਲੱਗ ਪਏ ਹਨ। ਕਈ ਦੁਕਾਨਦਾਰਾਂ ਤੇ ਰੇਹੜ੍ਹੀ-ਫੜ੍ਹੀ ਵਾਲਿਆਂ ਨੇ ਤਾਂ ਪੈਦਲ ਚੱਲਣ ਲਈ ਵੀ ਜਗ੍ਹਾ ਨਹੀਂ ਛੱਡੀ ਹੋਈ। ਇਸ ਕਾਰਨ ਆਮ ਲੋਕਾਂ ਨੂੰ ਆਪਣੀ ਜਾਨ ਖ਼ਤਰੇ 'ਚ ਪਾ ਕੇ ਸੜਕਾਂ 'ਤੇ ਚੱਲਣਾ ਪੈਂਦਾ ਹੈ, ਕਈ ਵਾਰ ਲੋਕ ਸੜਕੀ ਹਾਦਸਿਆਂ ਦੀ ਲਪੇਟ 'ਚ ਆ ਜਾਂਦੇ ਹਨ। ਖਰੀਦਦਾਰੀ ਕਰਨ ਵਾਲੇ ਲੋਕ ਸੜਕ ਉੱਪਰ ਹੀ ਵਾਹਨ ਖੜ੍ਹੇ ਕਰ ਕੇ ਆਵਾਜਾਈ ਰੋਕ ਦਿੰਦੇ ਹਨ। ਜ਼ਿਕਰਯੋਗ ਹੈ ਕਿ ਇੱਥੇ ਸੜਕ ਹਾਦਸਿਆਂ 'ਚ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਇਸ ਸੰਬੰਧੀ ਗੱਲ ਕਰਨ 'ਤੇ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪਥਰੀਆਂ ਨੇ ਕਿਹਾ ਕਿ ਛੇਤੀ ਹੀ ਪੁਲਿਸ ਦਾ ਸਹਿਯੋਗ ਲੈ ਕਬਜ਼ੇ ਹਟਾਉਣ ਦੀ ਕਾਰਵਾਈ ਆਰੰਭੀ ਜਾਵੇਗੀ।

Have something to say? Post your comment

 

More in Chandigarh

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕਾਰਜਕਾਰੀ ਇੰਜਨੀਅਰ ਰੋਹਿਤ ਜਿੰਦਲ ਨੂੰ ਪੀਸੀਐਸ ਅਫਸਰ ਵਜੋਂ ਚੁਣੇ ਜਾਣ 'ਤੇ ਵਧਾਈ

ਮਾਮਲਾ ਦੋ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦਾ...

ਆਂਗਣਵਾੜੀ ਸੁਪਰਵਾਈਜ਼ਰ ਬਜੁਰਗਾਂ ਦੀ ਸਿਹਤ ਸੰਭਾਲ ਲਈ ਮੋਬਾਈਲ ਐਪ ਵਿੱਚ ਡਾਟਾ ਇਕੱਠਾ ਕਰਨ : ਡਾ. ਬਲਜੀਤ ਕੌਰ

ਪੰਜਾਬ ਸਿਵਲ ਸਕੱਤਰੇਤ ਦੇ ਪਾਸ ਲਈ ਹੁਣ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ; ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਈ-ਪਾਸ ਸਹੂਲਤ ਸ਼ੁਰੂ

ਮੋਦੀ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ : ਮੁੱਖ ਮੰਤਰੀ ਨੇ ਕੀਤੀ ਸਖ਼ਤ ਆਲੋਚਨਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਏਅਰ ਟਰਬਾਈਨ ਫਿਊਲ ਨੂੰ ਜੀ.ਐਸ.ਟੀ ਤਹਿਤ ਸ਼ਾਮਲ ਕਰਨ ਦਾ ਸਖ਼ਤ ਵਿਰੋਧ

ਪੰਜਾਬ ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: ਰਿਵਾਇਤੀ ਊਰਜਾ 'ਤੇ ਨਿਰਭਰਤਾ ਘਟਾਉਣ ਲਈ 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਢਾਈ ਸਾਲਾਂ ਵਿੱਚ ਪੰਜਾਬ 'ਚ 86 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਹੋਇਆ: ਸੌਂਦ

ਸਾਲ 2024 ਵਿੱਚ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ

ਪੰਜਾਬ ਵਾਲੀਬਾਲ ਟੀਮ ਦੀ ਚੋਣ ਲਈ ਟਰਾਇਲ 24 ਦਸੰਬਰ ਨੂੰ