ਭੋਪਾਲ : ਮੱਧ ਪ੍ਰਦੇਸ਼ ਵਿਚ 31 ਮਈ ਤੋਂ ਬਾਅਦ ਤਾਲਾਬੰਦੀ ਤੋਂ ਰਾਹਤ ਮਿਲਣ ਲੱਗੇਗੀ। ਸ਼ੁਰੂਆਤ ਉਜੈਨ ਤੋਂ ਹੋ ਸਕਦੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਦੇ ਸੰਕੇਤ ਦਿਤੇ ਹਨ। ਮੁੱਖ ਮੰਤਰੀ ਨੇ ਕਰਾਇਸਸ ਮੈਨੇਜਮੈਂਟ ਦੀ ਬੈਠਕ ਵਿਚ ਕਿਹਾ ਕਿ 31 ਮਈ ਤਕ ਸਖ਼ਤ ਲਾਕਡਾਊਨ ਰਹੇਗਾ। ਇਸ ਦੇ ਬਾਅਦ 1 ਜੂਨ ਤੋਂ ਹੌਲੀ ਹੌਲੀ ਜ਼ਿਲਿ੍ਹਆਂ ਨੂੰ ਖੋਲਿ੍ਹਆ ਜਾਵੇਗਾ। ਇਹ ਫ਼ੈਸਲਾ ਸਿਰਫ਼ ਉਜੈਨ ਸੰਭਾਗ ਲਈ ਹੀ ਹੈ। ਮੁੱਖ ਮੰਤਰੀ ਨੇ ਸੰਕੇਤ ਦਿਤੇ ਕਿ ਕੋਰੋਨਾ ਕੰਟਰੋਲ ਵਿਚ ਰਿਹਾ ਤਾਂ ਜੂਨ ਵਿਚ ਸ਼ਹਿਰ ਖੋਲ੍ਹਣਾ ਸ਼ੁਰੂ ਕਰ ਦਿਤਾ ਜਾਵੇਗਾ। ਸੀਮਤ ਗਿਣਤੀ ਵਿਚ ਵਿਆਹ ਸਮਾਗਮ ਦੀ ਆਗਿਆ ਦਿਤੀ ਜਾਵੇਗੀ। ਤੀਜੀ ਲਹਿਰ ਦੀ ਤਿਆਰੀ ਕਰਨੀ ਹੈ। ਇਹ ਲਹਿਰ ਛੋਟੀ ਆਏ ਜਾਂ ਵੱਡੀ। ਹਾਲੇ ਤੋਂ ਹੀ ਤਿਆਰੀ ਕਰਨੀ ਪਵੇਗੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹੈਲੀਪੈਡ ’ਤੇ ਸਵਾਗਤ ਲਈ ਆਉਣ ਤੋਂ ਰੋਕ ਦਿਤਾ ਸੀ। ਬੈਠਕ ਵਿਚ ਬਲੈਕ ਫ਼ੰਗਸ ਬੀਮਾਰੀ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਗਈ।