ਸੰਦੋੜ : ਸ਼੍ਰੋਮਣੀ ਜਰਨੈਲ ਰੰਗਰੇਟੇ ਗੁਰੂ ਕੇ ਬੇਟੇ ਸ਼ਹੀਦ ਬਾਬਾ ਜੀਵਨ ਸਿੰਘ ਦੇ ਦਿਹਾੜੇ ਨੂੰ ਸਮਰਪਿਤ ਸਾਲਾਨਾ੍ ਅਲੋਕਿਕ ਨਗਰ ਕੀਰਤਨ ਪਿੰਡ ਦੀਆਂ ਸਮੂਹ ਨਗਰ ਨਿਵਾਸੀਆਂ ਸੰਗਤਾਂ ਵੱਲੋਂ ਗੁਰਦੁਆਰਾ ਸ੍ਰੀ ਜੀਵਨਸਰ ਸਾਹਿਬ ਪਿੰਡ ਸੰਦੌੜ ਵਿਖੇ ਸਜਾਇਆ। ਨਗਰ ਕੀਰਤਨ ਦੀ ਰਵਾਨਗੀ "ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ" ਦੇ ਜੈਕਾਰਿਆਂ ਨਾਲ ਗੁਰਦੁਆਰਾ ਜੀਵਨਸਰ ਸਾਹਿਬ ਤੋਂ ਹੋਈ। ਇਸ ਮੌਕੇ ਸੁੰਦਰ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਪੰਜਾਂ ਪਿਆਰਿਆਂ ਦੀ ਅਗਵਾਈ ਕਰਦਾ ਹੋਇਆ ਨਗਰ ਕੀਰਤਨ ਪਿੰਡ ਦੇ ਦਰਵਾਜ਼ੇ, ਮੁੱਖ ਬਜਾਰ ਅਤੇ ਵੱਖ-ਵੱਖ ਪੜਾਵਾਂ ਤੋਂ ਬੱਸ ਅੱਡਾ, ਸੰਤ ਬਾਬਾ ਅਤਰ ਸਿੰਘ ਬਸਤੀ ਕਾਲਜ ਗੁਰਦੁਆਰਾ ਭਗਤ ਰਵਿਦਾਸ ਜੀ ਤੋਂ ਹੁੰਦੇ ਹੋਏ ਪਿੰਡਾਂ ਦੀਆਂ ਪ੍ਰਕਰਮਾਂ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਜੀਵਨਸਰ ਸਾਹਿਬ ਵਿਖੇ ਜਾ ਕੇ ਸੰਪੰਨ ਹੋਇਆ। ਨਗਰ ਕੀਰਤਨ ਦੋਰਾਨ ਰਾਗੀ ਜੱਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ ਗੱਤਕਾ ਪਾਰਟੀ ਵੱਲੋਂ ਦੇ ਜੌਹਰ ਦਿਖਾਏ ਗਏ। ਇਸ ਨਗਰ ਕੀਰਤਨ ਵਿੱਚ ਪਿੰਡਾਂ ਦੀ ਸੰਗਤ ਵੱਲੋਂ ਵੱਖ-ਵੱਖ ਪੜਾਵਾਂ ਤੇ ਜੀਓ ਆਇਆਂ ਕੀਤਾ ਗਿਆ ਅਤੇ ਨਗਰ ਕੀਰਤਨ ਨਾਲ ਚੱਲ ਰਹੀ ਸਮੂਹ ਸੰਗਤ ਲਈ ਲੰਗਰ ਦੇ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਸਨ ਅਤੇ ਢਾਡੀ ਜਥੇ ਪਰਮਿੰਦਰ ਸਿੰਘ ਫਲੋਰ, ਵੱਲੋਂ ਸ਼੍ਰੋਮਣੀ ਜਰਨੈਲ ਰੰਗਰੇਟੇ ਗੁਰੂ ਕੇ ਬੇਟੇ ਸ਼ਹੀਦ ਬਾਬਾ ਜੀਵਨ ਸਿੰਘ, ਪਿਤਾ ਸੱਦਾ, ਮਾਤਾ ਬੇਬੇ ਪ੍ਰੇਮੇ ਤਾਇਆਂ ਭਾਈ ਸੰਗਤ ਸਿੰਘ ਦੀਆਂ ਵੀਰ ਰਸ ਵਾਰਾਂ ਅਤੇ ਜੀਵਨ ਤੇ ਝਾਤ ਪਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।
ਜ਼ਿਕਰਯੋਗ ਹੈ ਮੀਂਹ ਅਤੇ ਠੰਢ ਦੇ ਮੌਸਮ ਦੌਰਾਨ ਵੀ ਸਮੂਹ ਨਗਰ ਨਿਵਾਸੀਆਂ ਸੰਗਤਾਂ ਵੱਲੋਂ ਗੁਰੂ ਸਾਹਿਬ ਜੀ ਪਾਲਕੀ ਸਾਹਿਬ ਜੀ ਪਿਛੇ ਪਿਛੇ ਹਾਜ਼ਰੀ ਭਰਦਿਆਂ ਵਾਹਿਗੁਰੂ ਜੀ ਦੇ ਜਾਪ ਕਰਦੀਆਂ ਹਾਜ਼ਰੀ ਲਗਵਾਈ ਗਈ। ਇਸ ਸਮੇਂ ਪ੍ਰਧਾਨ ਭਾਈ ਜਸਵੀਰ ਸਿੰਘ, ਮੀਤ ਪ੍ਰਧਾਨ ਭਾਈ ਹਰਭਜਨ ਸਿੰਘ ਸਟੇਜ ਸੈਕਟਰੀ ਗੋਬਿੰਦ ਸਿੰਘ ਸੰਦੋੜਵੀ, ਭਾਈ ਸਰਬਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮੂਹ ਨਗਰ ਨਿਵਾਸੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦੋਰਾਨ ਰਾਗੀ ਕੀਰਤਨੀਏ ਜਥਿਆਂ ਵੱਲੋਂ ਸੇਵਾਵਾਂ ਨਿਭਾਈਆਂ। ਭੂਮਿਕਾ ਸੈਕਟਰੀ ਗੋਬਿੰਦ ਸਿੰਘ ਸੰਦੋੜਵੀ ਨੇ ਅਹਿਮ ਨਿਭਾਈ ਨਾਲ ਨਾਲ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਚਾਨਣਾ ਪਾਇਆ ਗਿਆ।