ਸੁਨਾਮ : ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦਾ ਇੱਕ ਵਫ਼ਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਵਿਖੇ ਮਿਲਿਆ। ਵਫ਼ਦ 'ਚ ਸ਼ਾਮਲ ਸੀ ਟੀ ਯੂ ਪੰਜਾਬ ਦੇ ਪ੍ਰਧਾਨ ਦੇਵਰਾਜ ਵਰਮਾ, ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਵੜੈਚ, ਮਿੱਡ ਡੇ ਮੀਲ ਜਥੇਬੰਦੀ ਦੀ ਸੂਬਾ ਪ੍ਰਧਾਨ ਜਸਮੇਲ ਕੌਰ ਬੀਰ ਕਲਾਂ ਨੇ ਕਿਹਾ ਮੰਤਰੀ ਅਮਨ ਅਰੋੜਾ ਕੋਲ ਗੱਲ ਰੱਖੀ ਕਿ ਮਿੱਡ ਮੀਲ ਵਰਕਰਾਂ ਪਿਛਲੇ ਕਾਫੀ ਲੰਬੇ ਸਮੇ ਤੋਂ ਨਿਗੁਣੇ ਜਿਹੇ ਮਾਣ ਭੱਤੇ 'ਤੇ ਕੰਮ ਕਰਦੀਆ ਆ ਰਹੀਆ ਹਨ ਜਿਸ ਕਰਕੇ ਇਹਨਾਂ ਵਰਕਰਾਂ ਦੇ ਘਰਾਂ ਦਾ ਗੁਜਾਰਾ ਬਹੁਤ ਮੁਸ਼ਕਲ ਹੋਇਆ ਪਿਆ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾ ਇਹਨਾਂ ਵਰਕਰਾ ਬਣਦੀਆਂ ਸਹੂਲਤਾਂ ਦੇਣ 'ਤੇ ਤਨਖਾਹ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਇਸ ਵਾਅਦੇ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ। ਉਨ੍ਹਾ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਵਰਕਰਾਂ ਨੂੰ ਲੇਬਰ ਐਕਟ ਅਧੀਨ ਲਿਆ ਕੇ ਘੱਟ ਤੋਂ ਘੱਟ 12 ਹਜਾਰ ਦੀ ਉਜਰਤ ਕੀਤੀ ਜਾਵੇ ਅਤੇ ਬਾਕੀ ਸਹੂਲਤਾਂ ਵੀ ਦਿੱਤੀਆ ਜਾਣ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਰਕਰਾਂ ਦੀਆਂ ਮੰਗਾਂ ਨਾਲ ਸਹਿਮਤੀ ਜਤਾਉਂਦਿਆ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਉਹ ਮਿਡ ਡੇ ਮੀਲ ਵਰਕਰਾਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਦੇ ਧਿਆਨ 'ਚ ਲਿਆ ਕੇ ਹੱਲ ਕਰਵਾਉਣ ਦੀ ਪੂਰੀ ਕੋਸਿਸ਼ ਕਰਨਗੇ।