Tuesday, April 08, 2025

Doaba

ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਨਸ਼ਾ ਛੁਡਾਊ ਕੈਂਪ

January 06, 2025 07:13 PM
SehajTimes
ਹੁਸ਼ਿਆਰਪੁਰ : ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਪਿਛਲੇ ਮਹੀਨਿਆਂ ਦੀ ਤਰ੍ਹਾਂ ਇਸ ਮਹੀਨੇ ਵੀ ਰੇਲਵੇ ਰੋਡ ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਵਿੱਚੋਂ ਨੌਜਵਾਨਾਂ ਨੂੰ ਕੱਢਣ ਲਈ ਨਸ਼ਾ ਛਡਾਊ ਕੈਂਪ ਲਗਾਇਆ ਗਿਆ ਇਸ ਸਬੰਧੀ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਨਸ਼ਾ ਛੱਡਣ ਦਾ ਪ੍ਰਣ ਕਰਕੇ ਆਏ 158  ਨੌਜਵਾਨ ਆਪਣਾ ਚੈੱਕਅਪ ਕਰਵਾਕੇ ਨਸ਼ਾ ਛੱਡਣ ਦੀ ਦਵਾਈ ਲੈ ਕੇ ਗਏ । ਉਹਨਾ ਕਿਹਾ ਕਿ ਸਰਕਾਰ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਦੀ ਹੋਵੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਆਗੂ ਪੜ੍ਹੇ ਲਿਖੇ ਅਤੇ ਸੂਝਵਾਨ ਲੋਕਾਂ ਦੀਆ ਵੋਟਾਂ ਲੈਣ ਲਈ ਬਹੁਤ ਵੱਡੇ ਵੱਡੇ ਵਾਅਦੇ ਅਤੇ ਮਸਕੇ ਲਗਾ ਨਸ਼ਾ ਮੁਕਤ ਕਰਨ ਦੇ ਸੁਪਨੇ ਦਿਖਾਉਦੇ ਹਨ ਅਤੇ ਵਾਅਦੇ ਕਰਦੇ ਹਨ ਕਿ ਅਸੀਂ ਜਾ ਸਾਡੀ ਪਾਰਟੀ ਸ਼ਹਿਰਾਂ ਅੰਦਰ ਵੱਧ ਰਹੇ  ਨਸ਼ੇ ਦੇ ਕਾਲੇ ਗੋਰਖ ਧੰਦੇ ਤੇ ਨਸ਼ੇ ਦੇ ਸੁਦਾਗਰਾਂ ਨੂੰ ਨੱਥ ਪਾ ਕੇ ਪਿੰਡਾਂ ਤੇ ਸ਼ਹਿਰਾਂ ਨੂੰ ਨਸ਼ਾ ਮੁਕਤ ਬਣਾ ਦੇਵਾਗੇ।ਪਰ ਥੋੜ੍ਹੇ ਸਮੇ ਬਾਦ ਉਸ ਤੋਂ ਉਲਟ ਹੀ ਦੇਖਣ ਨੂੰ ਮਿਲਦਾ ਹੈ ! 
ਉਹਨਾਂ ਕਿਹਾ ਕਿ ਅੱਜ ਕੱਲ ਚੱਲ ਰਹੇ ਸਿੰਥੈਟਿਕ ਡਰੱਗ ਦੇ ਕਾਰਨ ਕਈ ਮਾਪਿਆਂ ਦੇ ਨੌਜਵਾਨ ਚਿਰਾਗ ਹਮੇਸ਼ਾ ਦੇ ਲਈ ਬੁੱਝ ਗਏ ਹਨ ਉਹਨਾਂ ਕਿਹਾ ਕਿ ਨਸ਼ਿਆਂ ਦੀ ਓਵਰਡੋਜ ਕਾਰਨ ਨੌਜਵਾਨਾਂ ਦੀ ਬੇਵਕਤੀ ਮੌਤ ਹੋਣ ਕਾਰਨ ਮਾਪੇ ਧਾਹਾਂ ਮਾਰ ਮਾਰ ਕੇ ਰੋ ਰਹੇ ਹਨ ! ਉਹਨਾਂ ਕਿਹਾ ਅੱਜ ਦੇ ਸਮੇ ਵਿੱਚ ਸਭ ਤੋਂ ਜਰੂਰੀ ਗੱਲ ਇਹ ਹੈ ਕਿ ਨੌਜਵਾਨਾਂ ਨੂੰ ਨਸ਼ੇ ਛੱਡਣ  ਵਾਰੇ ਆਪਣੀ ਸੋਚ ਬਦਲਣੀ ਚਾਹੀਦੀ ਹੈ ਕਿਉਂਕਿ ਨਸ਼ਾ ਸਰੀਰ ਨੂੰ ਖੋਖਲਾ ਕਰ ਦਿੰਦਾ ਹੈ ਅਤੇ ਵੱਸਦੇ ਘਰਾਂ ਨੂੰ ਉਜਾੜ ਦਿੰਦਾ ਹੈ ਇਸ ਕਰਕੇ ਨਸ਼ਿਆਂ ਤੋਂ ਬਚਣ ਦੀ ਬਹੁਤ ਸਖਤ ਜਰੂਰਤ ਹੈ। ਉਹਨਾ ਕਿਹਾ ਕਿ ਨਸ਼ਾ ਕਰਨ ਵਾਲਾ  ਹਰ ਇੱਕ ਵਿਅਕਤੀ ਪ੍ਰਮਾਤਮਾ ਵਲੋ ਬਖ਼ਸ਼ਿਸ਼ ਕੀਤੇ ਹੋਏ ਜੀਵਨ ਨੂੰ  ਹੀ ਨਹੀਂ ਬਲਕਿ ਆਪਣੇ ਪਰਿਵਾਰ ਦੀ  ਸੁੱਖ ਤੇ ਸ਼ਾਂਤੀ ਨੂੰ ਵੀ ਨਸ਼ਟ ਕਰ ਰਿਹਾ ਹੈ ਉਹਨਾ ਨੌਜਵਾਨਾ ਨੂੰ ਸੇਧ ਦਿੰਦਿਆਂ ਕਿਹਾ ਕਿ ਤੁਸੀ ਉਹ ਨੌਜਵਾਨ ਹੋ  ਜੋ ਆਪਣੇ ਦੇਸ਼ ਨੂੰ ਇੱਕ ਸੁਆਰਥ ਤੇ ਨਸ਼ਾ ਮੁਕਤ ਭਵਿੱਖ ਦੇ ਸਕਦੇ ਹੋ ਇਸ ਮੌਕੇ ਉਹਨਾ ਨੌਜਵਾਨਾਂ ਨੂੰ  ਕਿਹਾ ਕਿ ਤੁਸੀ ਨਸ਼ਿਆ ਨੂੰ ਮਾਤ ਪਾਕੇ ਆਪਣੇ ਰੰਗਲੇ  ਪੰਜਾਬ ਵਿੱਚ ਮੁੜ ਤੋ  ਬਹੁਤ ਵੱਡਾ ਬਦਲਾ ਲਿਆ ਸਕਦੇ ਹੋ ਉਹਨਾਂ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਬਣੀਆਂ ਸਮਾਜ ਸੇਵਾ ਜਥੇਬੰਦੀਆਂ ਦੇ ਨੁਮਾਇਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਥੇਬੰਦੀਆਂ ਨੂੰ ਵੀ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਨਸ਼ਾ ਛਡਾਊ ਕੈਂਪ ਲਗਾਉਣੇ ਚਾਹੀਦੇ ਹਨ !ਇਸ ਮੌਕੇ ਹੋਰਨਾ ਤੋ ਇਲਾਵਾ ਡਾ ਰਜਨੀਸ਼ ( ਬੀ.ਏ.ਐਮ ਐਸ),ਸੁਰਿੰਦਰ ਸਿੰਘ ਖਾਲਸਾ,ਤਜਿੰਦਰ ਸਿੰਘ ਪਾਬਲਾ,ਮੁਕੇਸ਼ ਰਾਣਾ ਆਦਿ ਹਾਜਰ ਸਨ। 

Have something to say? Post your comment

 

More in Doaba

ਮਾਲੇਰਕੋਟਲਾ ਰੋਡ ਤੋਂ ਸਿੱਧਵਾਂ ਨਹਿਰ ਲੋਹਾਰਾ ਪੁਲ ਤੱਕ 200 ਫੁੱਟ ਚੌੜੀ ਸੜਕ ਦਾ ਕੰਮ ਦਾ 9 ਅਪਰੈਲ ਨੂੰ ਹੋਵੇਗਾ ਆਗਾਜ਼

ਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾ

ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਘਿਨਾਉਣੀਆਂ ਹਰਕਤਾਂ ਕਰਕੇ ਪੰਜਾਬ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ : ਕੌਸ਼ਲਰ ਮੁਕੇਸ਼ ਕੁਮਾਰ ਮੱਲ੍ਹ

ਬੇਗਮਪੁਰਾ ਟਾਈਗਰ ਫੋਰਸ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਬੰਦ ਪਏ ਆਕਸੀਜਨ ਜਨਰੇਸ਼ਨ ਪਲਾਂਟਾਂ ਨੂੰ ਠੀਕ ਕਰਵਾਉਣ  ਲਈ ਦਿੱਤਾ ਮੰਗ ਪੱਤਰ

ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਸ਼ਾਨੋ ਸ਼ੌਕਤ ਨਾਲ ਹੋਈ ਆਰੰਭ 

ਅਪਰਾਧ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾ ਰਿਹਾ ਹੈ: ਮੁੱਖ ਮੰਤਰੀ

ਐਸਸੀ ਸਮਾਜ ਪੰਨੂੰ ਨੂੰ ਅਜਿਹਾ ਸਬਕ ਸਿਖਾਏਗਾ ਕਿ ਪੰਨੂੰ ਦੀਆਂ ਸੱਤ ਪੀੜੀਆਂ ਨਹੀਂ ਭੁੱਲ ਸਕਣਗੀਆਂ : ਬੇਗਮਪੁਰਾ ਟਾਈਗਰ ਫੋਰਸ 

Amit Shah ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਭਿੰਡਰਾਂਵਾਲਿਆਂ ਤੇ ਅਪਮਾਨਜਨਕ ਟਿੱਪਣੀ ਕਰਨ ਵਿਰੁੱਧ ਦਿੱਤਾ DC ਨੂੰ ਮੰਗ ਪੱਤਰ 

ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੀ ਅਲਾਮਤ ਉਤੇ ਆਖ਼ਰੀ ਹੱਲਾ, ਜਨ-ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ

ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਸਦਮਾ,ਪਤਨੀ ਦਾ ਹੋਇਆ ਦੇਹਾਂਤ