ਸੁਨਾਮ : ਸਾਹਿਬ -ਏ- ਕਮਾਲ ਦਸਮ ਪਾਤਸ਼ਾਹ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਖਮਨੀ ਸੇਵਾ ਸੁਸਾਇਟੀ ਸੁਨਾਮ ਵੱਲੋਂ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਬੀਬੀਆਂ ਵੱਲੋਂ ਪੰਜ ਬਾਣੀਆਂ ਦੇ ਨਿਤਨੇਮ ਤੋਂ ਇਲਾਵਾ ਸਤਿਗੁਰਾਂ ਦੀ ਬਾਣੀ ਪੜ੍ਹੀ ਗਈ ਉਥੇ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਜਗਮੇਲ ਸਿੰਘ ਛਾਜਲਾ ਦੇ ਜਥੇ ਵੱਲੋਂ ਕੀਰਤਨ ਅਤੇ ਕਥਾ ਵਿਚਾਰ ਕੀਤੀ ਗਈ। ਸਮੁੱਚੀ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਬਾਅਦ ਵਿੱਚ ਛੋਲਿਆਂ ਦਾ ਪ੍ਰਸ਼ਾਦ ਵਰਤਾਇਆ ਗਿਆ ।ਸੁਸਾਇਟੀ ਦੇ ਮੁੱਖ ਸੇਵਾਦਾਰ ਮਾਤਾ ਸੁਖਵੰਤ ਕੌਰ ਵੱਲੋਂ ਸਮੁੱਚੀਆਂ ਬੀਬੀਆਂ ਤੇ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਅਜਿਹੇ ਦਿਹਾੜੇ ਸਾਨੂੰ ਰਲ ਮਿਲਕੇ ਮਨਾਉਣੇ ਚਾਹੀਦੇ ਹਨ ਜਿਨਾਂ ਗੁਰੂਆਂ ਨੇ ਮਨੁੱਖਤਾ ਲਈ ਸਰਬੰਸ ਵਾਰ ਦਿੱਤਾ ਅਸੀਂ ਉਹਨਾਂ ਦੇ ਦਿਹਾੜੇ ਮਨਾਉਣੇ ਨਾ ਭੁੱਲੀਏ। ਅਖੀਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਮੋਹਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤਰਲੋਚਨ ਸਿੰਘ ਮੋਹਲ, ਮਹਿੰਦਰ ਸਿੰਘ ਜੌੜਾ, ਜਸਵੰਤ ਸਿੰਘ ਔਲਖ, ਜਸਵਿੰਦਰ ਸਿੰਘ ਤੱਗੜ, ਰਣਜੀਤ ਸਿੰਘ,ਬੀਬੀ ਗੁਰਪ੍ਰੀਤ ਕੌਰ ਖਾਲਸਾ, ਰਾਜੂ ਸਿੰਘ ਬੱਲਰਾਂ, ਰੂਪ ਸਿੰਘ, ਜਗਮੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ।