ਨਵੀਂ ਦਿੱਲੀ : ਭਾਰਤੀ ਉਚ ਮੈਡੀਕਲ ਸੰਸਥਾ ਨੇ ਇਕ ਅਜਿਹੀ ਕਿੱਟ ਨੂੰ ਮਨਜ਼ੂਰੀ ਦਿਤੀ ਹੈ ਜਿਸ ਨਾਲ ਕੋਈ ਵੀ ਸ਼ਖ਼ਸ ਘਰ ਬੈਠੇ ਆਪਣੀ ਕੋਰੋਨਾ ਜਾਂਚ ਕਰ ਸਕਦਾ ਹੈ ਕਿ ਉਹ ਕੋਰੋਨਾ ਨੈਗੇਟਿਵ ਹੈ ਜਾਂ ਫਿਰ ਪਾਜ਼ੇਟਿਵ। ਇਸ ਕਿੱਟ ਨੂੰ ਕੋਈ ਵੀ ਬਾਜ਼ਾਰ ਤੋਂ ਖ਼ਰੀਦ ਕੇ ਵਰਤ ਸਕੇਗਾ। ਜਾਣਕਾਰੀ ਮੁਤਾਬਕ ਕੌਂਸਲ ਆਫ਼ ਮੈਡੀਕਲ ਰਿਸਰਚ ਆਫ਼ ਇੰਡੀਆ ਨੇ Coviself ਨਾਮ ਦੀ ਇੱਕ ਕਿੱਟ ਨੂੰ ਘਰ ਵਿਚ ਕੋਰੋਨ ਵਾਇਰਸ ਟੈਸਟਿੰਗ Kit ਨੂੰ ਮਨਜ਼ੂਰੀ ਦੇ ਦਿੱਤੀ ਹੈ। ਲੋਕ ਹੁਣ ਸਿਰਫ 250 ਰੁਪਏ ਖਰਚਣ ਤੋਂ ਬਾਅਦ ਘਰ ਵਿਚ ਰੈਪਿਡ ਐਂਟੀਜੇਨ ਟੈਸਟ ਕਿੱਟ ਲਿਆ ਕੇ ਕੋਵਿਡ ਦੀ ਜਾਂਚ ਕਰ ਸਕਦੇ ਹਨ। ਇਹ Kit ਜਾਂਚ ਦੇ ਨਤੀਜੇ ਸਿਰਫ 15 ਮਿੰਟਾਂ ਵਿੱਚ ਦੱਸੇਗੀ। ICMR ਨੇ ਕਿਹਾ ਹੈ ਕਿ ਰੈਪਿਡ ਐਂਟੀਜੇਨ ਟੈਸਟ ਕਿੱਟ ਪੁਣੇ ਸਥਿਤ ਮਾਇਲਾਬ ਡਿਸਕਵਰੀ ਸਲਿਊਸ਼ਨਜ਼ ਲਿਮਟਿਡ ਦੁਆਰਾ ਤਿਆਰ ਕੀਤੀ ਗਈ ਹੈ। ਸੰਸਥਾ ਨੇ ਕਿਹਾ ਹੈ ਕਿ ਕੇਵਲ ਉਹੀ ਲੋਕ ਜਿਨ੍ਹਾਂ ਨੂੰ ਕੋਵਿਡ -19 ਦੇ ਲੱਛਣ ਹਨ, ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਉਹ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਹਨ। ਆਈਸੀਐਮਆਰ ICMR ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ‘ਇਸ ਵਿੱਚ ਅੰਨ੍ਹੇਵਾਹ ਪਰਖ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਉਹ ਸਾਰੇ ਲੋਕ ਜਿਹੜੇ ਟੈਸਟ ਵਿੱਚ ਪਾਜ਼ਟਿਵ ਆਏ ਹਨ, ਉਨ੍ਹਾਂ ਨੂੰ ਸੱਚਮੁੱਚ ਹੀ ਕੋਰੋਨਾ ਪਾਜ਼ਿਟਿਵ ਮੰਨਿਆ ਜਾ ਸਕਦਾ ਹੈ ਅਤੇ ਬਾਰ ਬਾਰ ਟੈਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।