ਸੁਨਾਮ : ਟਰੈਫਿਕ ਪੁਲਿਸ ਸੁਨਾਮ ਵੱਲੋਂ ਰੋਟਰੈਕਟ ਕਲੱਬ ਅਤੇ ਟਰੈਫਿਕ ਮਾਰਸ਼ਲ ਟੀਮ ਦੇ ਸਹਿਯੋਗ ਦੇ ਨਾਲ ਟਰੈਫਿਕ ਮਹੀਨਾ ਮਨਾਉਣ ਤਹਿਤ ਆਈ ਟੀ ਆਈ ਚੌਂਕ ਵਿਖੇ ਵਾਹਨਾਂ ਤੇ ਰਿਫਲੈਕਟਰ ਲਾਏ ਗਏ। ਇਸ ਮੌਕੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਸੜਕ ਹਾਦਸਿਆ ਵਿੱਚ ਅਜਾਈਂ ਜਾ ਰਹੀਆਂ ਬੇਸ਼ਕੀਮਤੀ ਮਨੁੱਖੀ ਜ਼ਿੰਦਗੀਆਂ ਬਚਾਉਣ ਲਈ ਆਵਾਜਾਈ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਧੁੰਦ ਦੇ ਮੌਸਮ ਵਿੱਚ ਲੋੜ ਪੈਣ ਤੇ ਹੀ ਘਰ ਤੋਂ ਬਾਹਰ ਜਾਇਆ ਜਾਵੇ। ਖ਼ਰਾਬ ਮੌਸਮ ਵਿੱਚ ਐਕਸੀਡੈਂਟ ਹੋਣ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਹੈ। ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਮਾਪਿਆਂ ਨੂੰ ਤਾਕੀਦ ਕੀਤੀ ਕਿ ਉਹ ਨਾਬਾਲਿਗ ਬੱਚਿਆਂ ਨੂੰ ਵਾਹਨ ਚਲਾਉਣ ਨਾ ਦੇਣ, ਡਰਾਇਵਿੰਗ ਲਾਇਸੈਂਸ ਤੋਂ ਬਗੈਰ ਵਾਹਨ ਚਲਾਉਣਾ ਗੈਰ ਕਾਨੂੰਨੀ ਹੈ। ਟਰੈਫਿਕ ਪੁਲਿਸ ਸੁਨਾਮ ਦੇ ਇੰਚਾਰਜ ਸਹਾਇਕ ਥਾਣੇਦਾਰ ਨਿਰਭੈ ਸਿੰਘ ਨੇ ਦੱਸਿਆ ਕਿ ਐਸਐਸਪੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਰੈਫਿਕ ਮਹੀਨਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਧੁੰਦ ਤੋਂ ਬਚਾਓ ਲਈ ਪੋਸਟਰ ਰਿਲੀਜ਼ ਕੀਤੇ ਗਏ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਏ ਐਸ ਆਈ ਜਰਨੈਲ ਸਿੰਘ, ਹੈਡ ਕਾਂਸਟੇਬਲ ਗੁਰਜੀਤ ਸਿੰਘ ਰਾਜੂ, ਹੌਲਦਾਰ ਰਣਜੀਤ ਸਿੰਘ, ਏਐਸਆਈ ਹਰਦੇਵ ਸਿੰਘ ਐਜੂਕੇਸ਼ਨ ਸੈਲ ਸੰਗਰੂਰ, ਟਰੈਫਿਕ ਮਾਰਸ਼ਲ ਇੰਚਾਰਜ਼ ਸੁਨਾਮ ਪੰਕਜ ਅਰੋੜਾ, ਹਿਮਾਂਸ਼ੂ ਗੋਇਲ ,ਲਲਿਤ ਗਰਗ, ਅਸ਼ੋਕ ਮੋਦੀ, ਰਿਸ਼ਬ ਗੋਇਲ, ਆਸ਼ੂ ਗਰਗ, ਨਿਤਿਨ ਗਰਗ, ਪਵਿੱਤਰ ਜੈਨ, ਭਰਤ ਸਿੰਗਲਾ, ਮਯੂਰ ਬਾਂਸਲ, ਅੰਕੁਸ਼ ਜੈਨ ,ਸੀਏ ਹਰਸ਼ ਜੈਨ ਮੌਜੂਦ ਸਨ।