ਸੁਨਾਮ : ਰਾਜ ਕ੍ਰਿਸ਼ਨ ਗੋਇਲ ਜਿੱਥੇ ਪਿਆਰ ਨਿਮਰਤਾ ਅਤੇ ਸ਼ਹਿਨਸ਼ੀਲਤਾ ਦੀ ਮੂਰਤ ਸਨ ਉਥੇ ਹੀ ਧਾਰਮਿਕ ਖਿਆਲਾਂ ਵਾਲੇ ਵਿਅਕਤੀ ਸਨ। ਉਨ੍ਹਾਂ ਦਾ ਜਨਮ 20 ਨਵੰਬਰ 1942 ਵਿੱਚ ਪਿਤਾ ਰੌਣਕ ਰਾਮ ਅਤੇ ਮਾਤਾ ਪੁੰਨੀ ਦੇਵੀ ਦੀ ਕੁੱਖੋਂ ਸੁਨਾਮ ਵਿਖੇ ਹੋਇਆ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1964 ਵਿੱਚ ਭਾਰਤੀ ਸੈਨਾ ਵਿੱਚ ਬਤੌਰ ਨਰਸਿੰਗ ਅਸਿਸਟੈਂਟ ਦੇ ਰੂਪ ਵਿੱਚ ਭਰਤੀ ਹੁੰਦਿਆਂ 16 ਸਾਲ ਦੀ ਦੇਸ਼ ਦੀ ਸੇਵਾ ਕੀਤੀ। ਉਹ ਬਹੁਤ ਹੀ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। 1969 ਵਿੱਚ ਨਿਰੰਕਾਰੀ ਮਿਸ਼ਨ ਨਾਲ ਜੁੜ ਕੇ ਬ੍ਰਹਮ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਇਸ ਦੀ ਭਗਤੀ ਮਾਰਗ ਤੇ ਚਲਦਿਆਂ ਆਪਣਾ ਜੀਵਨ ਬਤੀਤ ਕੀਤਾ। ਉਹਨਾਂ ਦਾ ਪਰਮਾਤਮਾ ਵਿੱਚ ਪੂਰਨ ਵਿਸ਼ਵਾਸ ਤੇ ਹਰ ਸਮੇਂ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰਾਂ ਜਿਨਾਂ ਵਿੱਚ ਵੱਡਾ ਪੁੱਤਰ ਰਾਜੀਵ ਗੋਇਲ ਜੋ ਕਿ ਚੰਡੀਗੜ੍ਹ ਵਿੱਚ ਬਿਲਡਿੰਗ ਕੰਸਟ੍ਰਕਸ਼ਨ ਦੀ ਕੰਪਨੀ ਚਲਾ ਰਿਹਾ ਹੈ। ਦੂਸਰਾ ਪੁੱਤਰ ਸੁਧੀਰ ਗੋਇਲ ਜੋ ਕਿ ਐਕਸਿਸ ਬੈਂਕ ਵਿੱਚ ਬਤੌਰ ਮੈਨੇਜਰ ਦੀ ਸੇਵਾ ਨਿਭਾ ਰਹੇ ਹਨ। ਇਸ ਦੇ ਨਾਲ ਹੀ ਵੱਡੀ ਪੁੱਤਰੀ ਸੋਨੀਆ ਮਿੱਤਲ ਜੋ ਕਿ ਸਿੱਖਿਆ ਵਿਭਾਗ ਵਿੱਚ ਬਤੌਰ ਲੈਕਚਰਾਰ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ ਅਤੇ ਛੋਟੀ ਪੁੱਤਰੀ ਰੇਨੂ ਗਰਗ ਹੈ। ਬੀਤੀ ਦਿਨੀ 5 ਜਨਵਰੀ 2025 ਨੂੰ ਉਹ ਆਪਣੇ ਸਵਾਸਾਂ ਦੀ ਪੂੰਜੀ ਸਮਾਪਤ ਕਰਦੇ ਇਸ ਪ੍ਰਭੂ ਪਰਮਾਤਮਾ ਵਿੱਚ ਲੀਨ ਹੋ ਗਏ ਹਨ। ਉਹਨਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ (ਨਿਰੰਕਾਰੀ ਸਤਿਸੰਗ) 10 ਜਨਵਰੀ 2025 ਦਿਨ ਸ਼ੁਕਰਵਾਰ ਨੂੰ ਸੰਤ ਨਿਰੰਕਾਰੀ ਸਤਿਸੰਗ ਭਵਨ ਸੁਨਾਮ ਵਿਖੇ 11.30 ਤੋਂ 1.30 ਵਜੇ ਤੱਕ ਰੱਖਿਆ ਗਿਆ ਹੈ।