ਸੁਨਾਮ : ਜਲ ਸਰੋਤ ਵਿਭਾਗ ਦੇ ਅਮਲੇ ਵਲੋਂ ਨੇੜਲੇ ਪਿੰਡ ਨੀਲੋਵਾਲ ਦੇ ਜ਼ਿਲ੍ਹੇਦਾਰ ਦਫਤਰ ਵਿਖੇ ਨਵੇਂ ਸਾਲ ਦੀ ਆਮਦ ਨੂੰ ਲੈਕੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਡਿਪਟੀ ਕੁਲੈਕਟਰ ਲਹਿਲ ਡਵੀਜ਼ਨ ਪਟਿਆਲਾ ਨਰਿੰਦਰ ਸਿੰਘ ਵੱਲੋਂ ਵਿਸੇਸ਼ ਤੌਰ ਤੇ ਸਿਰਕਤ ਕੀਤੀ ਗਈ। ਇਸ ਸਮੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ। ਇਸ ਸਮੇ ਜ਼ਿਲ੍ਹੇਦਾਰ ਨੀਲੋਵਾਲ ਰਪਨਦੀਪ ਕੌਰ ਵਲੋਂ ਆਈ ਹੋਈ ਸੰਗਤ ਦਾ ਧੰਨਵਾਦ ਕਰਨ ਉਪਰੰਤ ਡਿਪਟੀ ਕਲੈਕਟਰ ਨਰਿੰਦਰ ਸਿੰਘ ਨੂੰ ਸਿਰਪਾਓ ਦੇਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਸ ਡੀ ਓ ਦਿਆਲਪੁਰਾ ਆਰੀਅਨ ਅਨੇਜਾ, ਐਸ ਡੀ ਓ ਬੁਢਲਾਡਾ ਗੁਰਜੀਤ ਸਿੰਘ, ਐਸ ਡੀ ਓ ਡਰੇਨਜ ਸੁਨਾਮ ਪ੍ਰੀਤਇੰਦਰ ਸਿੰਘ, ਜੇ ਈ ਅੰਮ੍ਰਿਤਪਾਲ ਸਿੰਘ, ਜੇ ਈ ਨੀਲੋਵਾਲ ਪ੍ਰਦੀਪ ਕੁਮਾਰ, ਰੈਵੀਨਿਊ ਯੂਨੀਅਨ ਜਲਸਰੋਤ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਜਗਵਿੰਦਰ ਸਿੰਘ ਜਵੰਧਾ ਸਮੂਹ ਗ੍ਰਾਮ ਪੰਚਾਇਤ ਪਿੰਡ ਨੀਲੋਵਾਲ ਜੀ ਦਾ ਵੀ ਸਿਰੋਪਾਓ ਪਾਕੇ ਸਨਮਾਨ ਕੀਤਾ ਗਿਆ। ਇਸ ਸਮੇਂ ਸਰਪੰਚ ਭੁਪਿੰਦਰ ਸਿੰਘ, ਸਾਬਕਾ ਸਰਪੰਚ ਰਛਪਾਲ ਸਿੰਘ ਪਾਲੀ, ਸੇਵਕ ਸਿੰਘ, ਜਗਸੀਰ ਸਿੰਘ, ਨਰਿੰਦਰ ਸਿੰਘ, ਦਰਸ਼ਨ ਸਿੰਘ, ਕੇਵਲ ਸਿੰਘ ਸਾਰੇ ਪੰਚ ਤੋਂ ਇਲਾਵਾ ਜਿਲੇਦਾਰੀ ਨੀਲੋਵਾਲ ਅਧੀਨ ਆਉਂਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਵੀ ਹਾਜ਼ਰੀ ਲਵਾਈ ਗਈ।