ਸੁਨਾਮ : ਸਵਰਨਕਾਰ ਸਰਾਫ਼ਾ ਯੂਨੀਅਨ ਸੁਨਾਮ ਵੱਲੋਂ ਲੋਹੜੀ ਅਤੇ ਮਕਰ ਸੰਕ੍ਰਾਂਤਿ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਭਾਈਚਾਰੇ ਨਾਲ ਸਬੰਧਿਤ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਸਮਾਗਮ ਵਿੱਚ ਕਰਤਾਰ ਸਿੰਘ ਜੌੜਾ ਸੂਬਾ ਪ੍ਰਧਾਨ ਸਵਰਨਕਾਰ ਸੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਸੁਨਾਮ ਇਕਾਈ ਦੀ ਚੰਗੀ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਸੋਨੂੰ ਵਰਮਾ, ਚੇਅਰਮੈਨ ਦਰਸ਼ਨ ਸਿੰਘ ਖੁਰਮੀ, ਮਨਦੀਪ ਸਿੰਘ ਜੋਸ਼ਨ,ਬਾਬੂ ਸਿੰਘ ਜੌੜਾ,ਰਵੀ ਜੈਨ, ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਕੁਮਾਰ ਭੋਲਾ, ਸੰਜੀਵ ਜੈਨ,ਗੁਰਚਰਨ ਸਿੰਘ ਧਾਲੀਵਾਲ, ਡਾਕਟਰ ਪਰਸ਼ੋਤਮ ਵਸ਼ਿਸ਼ਟ, ਅੰਗਦ ਦੇਵ, ਸੁਰਜੀਤ ਸਿੰਘ ਆਨੰਦ, ਵਿਮਲ ਜੈਨ, ਮਨਪ੍ਰੀਤ ਬਾਂਸਲ, ਹਰਪਾਲ ਸਿੰਘ ਪਾਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।