ਸੁਨਾਮ : ਸੁਨਾਮ ਸ਼ਹਿਰ ਦੀ ਮਾਇਆ ਗਾਰਡਨ ਕਾਲੋਨੀ ਵਿਖੇ ਲੋਹੜੀ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ ਗਿਆ। ਮੰਤਰ ਉਚਾਰਨ ਨਾਲ ਸ਼ੁਰੂ ਕੀਤੇ ਲੋਹੜੀ ਸਮਾਗਮ ਮੌਕੇ ਧਾਰਮਿਕ ਭਜਨਾ ਤੋਂ ਇਲਾਵਾ ਗਿੱਧਾ ਭੰਗੜਾ ਪਾਕੇ ਪੁਰਾਤਨ ਵਿਰਸੇ ਦੀ ਯਾਦ ਦਿਵਾਈ। ਇਸ ਮੌਕੇ ਬ੍ਰਾਹਮਣ ਸਭਾ ਦੇ ਕੌਮੀ ਆਗੂ ਪ੍ਰਦੀਪ ਮੈਨਨ ਨੇ ਕਿਹਾ ਕਿ ਲੋਹੜੀ ਵਰਗੇ ਪਵਿੱਤਰ ਤਿਉਹਾਰ ਰਲਕੇ ਮਿਲਕੇ ਮਨਾਉਣੇ ਚਾਹੀਦੇ ਹਨ ਇਸ ਨਾਲ ਭਾਈਚਾਰਕ ਸਾਂਝ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਨਾਮਵਰ ਅਦਾਕਾਰ ਅਤੇ ਕਲਾਕਾਰ ਕਰਮਜੀਤ ਅਨਮੋਲ ਨੇ ਵੀਡੀਓ ਕਾਲ ਦੇ ਜਰੀਏ ਆਪਣੀ ਹਾਜ਼ਰੀ ਲਗਵਾਈ ਪਿਛਲੇ ਸਾਲ ਕਰਮਜੀਤ ਅਨਮੋਲ ਨੇ ਲਾਈਨਜ ਕਲੱਬ ਰਾਇਲਜ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਇਸ ਮੌਕੇ ਸੁਸ਼ੀਲ ਵਸ਼ਿਸ਼ਟ, ਰੇਖਾ ਵਸ਼ਿਸ਼ਟ, ਅਮਿਤ ਕਪੂਰ, ਨੈਨਾ ਕਪੂਰ, ਨੀਲਮ ਮੈਨਨ, ਸੰਜੀਵ ਮੈਨਨ, ਅੰਕਿਤਾ ਮੈਨਨ, ਰਾਜੀਵ ਫੂਲ, ਸੀਮਾ ਫੂਲ, ਮਨੀਸ਼ ਜਿੰਦਲ, ਮਿਨਾਕਸ਼ੀ ਜਿੰਦਲ, ਅਦਿਤਿਆ ਜਿੰਦਲ, ਵਿਜੇ ਕੁਮਾਰ, ਨੀਲਮ ਰਾਣੀ, ਰੋਹਿਤ ਗਰਗ, ਸੁਮੇਧਾ ਗਰਗ, ਪ੍ਰਵੀਨ ਕੁਮਾਰ, ਅੰਜੂ ਰਾਣੀ, ਰੁਲਦੂ ਰਾਮ ਗੁਪਤਾ, ਰਾਜ਼ੇਸ਼ ਗੁਪਤਾ, ਰਮਨ ਗੁਪਤਾ, ਗਿਆਨ ਚੰਦ, ਪ੍ਰੋਫੈਸਰ ਰਾਕੇਸ਼, ਮੀਨਾਕਸ਼ੀ ਰਾਣੀ ਐਮ.ਜੀ ਗਰੁੱਪ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।