ਸੁਨਾਮ : ਸੁਨਾਮ ਸ੍ਰੀ ਬਾਲਾਜੀ ਹਸਪਤਾਲ ਵਿਖੇ ਡਾਕਟਰ ਜੋਨੀ ਗੁਪਤਾ ਅਤੇ ਡਾਕਟਰ ਮੋਨਿਕਾ ਗੋਇਲ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ| ਇਸ ਮੌਕੇ ਰਵਾਇਤੀ ਢੰਗ ਨਾਲ ਲੋਹੜੀ ਬਾਲਕੇ ਈਸ਼ਰ ਆ ਦਲਿੱਦਰ ਜਾ, ਗਾਇਆ ਗਿਆ। ਸਟਾਫ਼ ਮੈਂਬਰਾਂ ਨੇ ਇਕੱਠੇ ਹੋ ਕੇ ਲੋਹੜੀ ਦੇ ਪ੍ਰਤੀਕ ਗੀਤ ਅਤੇ ਬੋਲੀਆਂ ਪੇਸ਼ ਕੀਤੀਆਂ। ਮਠਿਆਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਰਿਧੀਮਾ ਗੁਪਤਾ, ਕਵੀਸ਼ ਗੁਪਤਾ, ਗੁਰਪ੍ਰੀਤ ਸਿੰਘ, ਡੀ.ਸੀ.ਗੁਪਤਾ, ਰਾਜਵਿੰਦਰ ਕੌਰ, ਰਾਜਿੰਦਰ ਧੀਮਾਨ, ਮਨਪ੍ਰੀਤ ਸਿੰਘ, ਗੁਰਪ੍ਰੀਤ ਕੌਰ ਵੜ੍ਹੈਚ, ਮਨਜੀਤ ਕੌਰ, ਨੇਹਾ ਰਾਣੀ, ਮਨੀ ਸਿੰਘ, ਬੌਬੀ ਕੁਮਾਰ, ਸੁਖਬੀਰ ਸੁੱਖੀ ਉਗਰਾਹਾਂ, ਆਦਿ ਹਾਜ਼ਰ ਸਨ।