ਸੁਨਾਮ : ਸਮਾਜ ਸੇਵਾ ਦੇ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਸ਼ਿਵ ਸ਼ਕਤੀ ਵੂਮੈਨ ਕਲੱਬ ਸੁਨਾਮ ਨੇ ਕਲੱਬ ਦੀ ਸਰਪ੍ਰਸਤ ਸਾਬਕਾ ਕੌਂਸਲਰ ਕਾਂਤਾ ਪੱਪਾ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ। ਇਸ ਮੌਕੇ ਸਾਬਕਾ ਕੌਂਸਲਰ ਕਾਂਤਾ ਪੱਪਾ ਨੇ ਆਖਿਆ ਕਿ ਲੋਹੜੀ ਦਾ ਤਿਉਹਾਰ ਮੁਲਕ ਅੰਦਰ ਪੂਰੇ ਰਵਾਇਤੀ ਢੰਗ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਆਪਸੀ ਸਾਂਝ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਪ੍ਰੀਯਾ ਮਧਾਨ, ਮਾਹੀ ਮਧਾਨ, ਲਲਿਤਾ ਪਾਠਕ, ਸਿਮਰਨ,ਕੀਰਤੀ, ਈਸ਼ਾ, ਧੀਰਜਾ, ਸੋਨਿਕਾ, ਰੰਜਨਾ ਸੈਣੀ, ਮਧੂ, ਜਾਨਕੀ, ਸੁਮਨ ਰਾਣੀ, ਸੱਤਿਆ ਦੇਵੀ, ਮੀਨਾ ਦੇਵੀ, ਰਾਜ ਰਾਣੀ, ਸੰਕੁਤਲਾ, ਸਿਲਕੀ, ਚਿਰਾਗ ਅਤੇ ਮੰਨਤ ਆਦਿ ਹਾਜ਼ਰ ਸਨ।