ਸੁਨਾਮ : ਰੋਟਰੀ ਕਲੱਬ ਮੇਨ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ 2025-26 ਲਈ ਚੁਣੇ ਗਏ ਪ੍ਰਧਾਨ ਜਗਦੀਪ ਭਾਰਦਵਾਜ ਨੇ ਕਲੱਬ ਦੇ ਸੀਨੀਅਰ ਮੈਂਬਰ ਪ੍ਰੋਫੈਸਰ ਵਿਜੇ ਮੋਹਨ ਨੂੰ ਸਕੱਤਰ ਨਿਯੁਕਤ ਕੀਤਾ। ਇਸ ਤੋਂ ਇਲਾਵਾ ਚਰਨਦਾਸ ਗੋਇਲ ਨੂੰ ਖਜ਼ਾਨਚੀ ਬਣਾਇਆ ਗਿਆ ਹੈ। ਰੋਟਰੀ ਗਵਰਨਰ 2023-24 ਘਨਸ਼ਿਆਮ ਕਾਂਸਲ, ਡਾਕਟਰ ਵਿਜੇ ਗਰਗ, ਸਾਬਕਾ ਪ੍ਰਧਾਨ ਅਨਿਲ ਜੁਨੇਜਾ, ਅਮਨਦੀਪ ਸ਼ਾਸਤਰੀ ਅਤੇ ਸਮਾਗਮ ਵਿਚ ਹਾਜ਼ਰ ਸਮੂਹ ਮੈਂਬਰਾਂ ਨੇ ਦੋਵਾਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਤਜ਼ਰਬੇਕਾਰ ਟੀਮ ਕਲੱਬ ਨੂੰ ਨਵੀਆਂ ਬੁਲੰਦੀਆਂ 'ਤੇ ਲੈਕੇ ਜਾਵੇਗੀ| ਇਸ ਮੌਕੇ ਪ੍ਰੋ: ਵਿਜੇ ਮੋਹਨ ਅਤੇ ਚਰਨਦਾਸ ਗੋਇਲ ਨੇ ਕਲੱਬ ਪ੍ਰਧਾਨ ਸਮੇਤ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਲੱਬ ਦੀਆਂ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਸਮਾਜ ਸੇਵਾ ਨੂੰ ਪਹਿਲ ਦੇਣਗੇ। ਉਨ੍ਹਾਂ ਆਖਿਆ ਕਿ ਰੋਟਰੀ ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾਅ ਰਿਹਾ ਹੈ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਰੋਟਰੀ ਕਲੱਬ ਦੀ ਮੁੱਢਲੀ ਤਰਜੀਹ ਲੋੜਵੰਦਾਂ ਦੀ ਮੱਦਦ ਨੂੰ ਸਮਰਪਿਤ ਹੋਵੇਗੀ।