ਸੁਨਾਮ : ਸ਼੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਿਰ ਦੇ ਸ਼ਰਧਾਲੂ ਰਾਜਸਥਾਨ ਦੇ ਘਾਟਾ ਸ਼੍ਰੀ ਮਹਿੰਦੀਪੁਰ ਬਾਲਾ ਜੀ ਪਹੁੰਚੇ। ਸ਼੍ਰੀ ਬਾਲਾ ਜੀ ਮੰਦਿਰ ਦੇ ਮੈਂਬਰ ਗੌਰਵ ਬਾਂਸਲ ਜਨਾਲੀਆ ਨੇ ਦੱਸਿਆ ਕਿ ਐਮ. ਪੀ. ਜੀ. ਗੁਰੂ ਕਿਰਪਾ ਫਾਊਂਡੇਸ਼ਨ ਦੇ ਮੁਖੀ ਸਦਗੁਰੂਦੇਵ ਗੁਰੂ ਮਹਾਰਾਜ ਸ਼੍ਰੀ ਮੋਹਨ ਪੂਰੀ ਜੀ ਗੋਸਵਾਮੀ,ਸ਼੍ਰੀ ਮਹਿੰਦੀਪੁਰ ਧਾਮ ਰਾਜਸਥਾਨ ਦੇ ਜਨਮ ਦਿਵਸ ਦੇ ਸ਼ੁਭ ਮੌਕੇ ਤੇ ਸ਼੍ਰੀ ਗੁਰੂ ਕ੍ਰਿਪਾ ਆਸ਼ਰਮ ਮੇਹੰਦੀਪੁਰ ਦੇ ਵੱਲੋੰ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਆਏ ਭਗਤਾਂ ਨੇ ਗੁਰੂ ਜੀ ਦਾ ਜਨਮ ਦਿਨ ਮਨਾਇਆ ਤੇ ਗੁਰੂ ਜੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਓਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਗੋਸਵਾਮੀ ਜੀ ਨੇ ਦੱਸਿਆ ਕਿ ਅੱਜ ਤੋਂ 1000 ਸਾਲ ਪਹਿਲਾਂ ਸ਼੍ਰੀ ਮਹਿੰਦੀਪੁਰ ਧਾਮ ਵਿੱਚ ਸ਼੍ਰੀ ਬਾਲਾ ਜੀ ਮਹਾਰਾਜ, ਪ੍ਰੇਤਰਾਜ ਸਰਕਾਰ ਜੀ ਅਤੇ ਭੈਰਵ ਬਾਬਾ ਜੀ ਸਮੇਤ ਤਿੰਨੋਂ ਮੂਰਤੀਆ ਆਪਣੇ ਆਪ ਧਰਤੀ ਵਿੱਚੋਂ ਪ੍ਰਗਟ ਹੋਈਆਂ ਸਨ। ਸ਼੍ਰੀ ਮੇਹੰਦੀਪੁਰ ਵਿੱਚ ਹਨੂਮਾਨ ਜੀ ਭਗਤਾਂ ਨੂੰ ਬਾਲ ਰੂਪ ਵਿਚ ਦਰਸ਼ਨ ਦਿੰਦੇ ਹਨ। ਸ਼੍ਰੀ ਮਹਿੰਦਪੁਰ ਧਾਮ ਦੀ ਸੱਭ ਤੋਂ ਵੱਡੀ ਮਹੱਤਤਾ ਇਹ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਬਿਮਾਰੀ ਹੋਵੇ ਜਾਂ ਭੂਤ ਪ੍ਰੇਤ ਦੀ ਬਾਧਾ ਹੋਵੇ ਜੇ ਉਹ ਵਿਅਕਤੀ ਸੱਚੀ ਸ਼ਰਧਾ ਨਾਲ ਇੱਥੇ ਆਉਂਦਾ ਹੈ ਤਾਂ ਸ਼੍ਰੀ ਬਾਲਾ ਜੀ ਮਹਾਰਾਜ ਆਪਣੇ ਸ਼ਰਧਾਲੂਆਂ ਦੇ ਸਾਰੇ ਦੁੱਖ ਹਰ ਲੈਂਦੇ ਹਨ। ਇਸ ਲਈ ਉਨ੍ਹਾਂ ਨੂੰ ਸੰਕਟ ਮੋਚਨ ਬਾਲਾ ਜੀ ਕਿਹਾ ਜਾਂਦਾ ਹੈ। ਜਨਾਲੀਆ ਨੇ ਦੱਸਿਆ ਕਿ ਸ਼੍ਰੀ ਗੁਰੂ ਮਹਾਰਾਜ ਜੀ ਨੇ ਅਪਣੇ ਜਨਮ ਦਿਨ ਦੇ ਮੌਕੇ ਤੇ ਪਿਛਲੇ 25 ਸਾਲਾਂ ਤੋਂ ਛੋਟੀ ਛੋਟੀ ਕੰਨਿਆਂ ਨੂੰ ਲੰਗਰ ਲਗਾਉਂਦੇ ਹਨ ਅਤੇ ਉਨ੍ਹਾਂ ਨੂੰ ਜਰੂਰਤ ਦਾ ਸਾਮਾਨ ਦਾਨ ਦਿੰਦੇ ਹਨ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 600 ਛੋਟੀਆਂ ਕੰਨਿਆਵਾਂ ਨੂੰ ਗਰਮ ਕੱਪੜੇ, ਸਕੂਲ ਬੈਗ, ਕਾਪੀ ਪੇੰਸਿਲ ,ਦਾਨ ਰਾਸ਼ੀ ਦਿੱਤੀ ਗਈ ਅਤੇ ਜਰੂਰਤਮੰਦ ਲੌਕਾ ਦੀ ਮਦਦ ਕੀਤੀ ਗਈ। ਆਈ ਹੋਈ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਜਨਾਲੀਆ ਨੇ ਦੱਸਿਆ ਕਿ ਅੱਜ ਸਵੇਰੇ ਪੂਜਾ ਕਰਨ ਤੋੰ ਬਾਅਦ ਸਮੂਹਿਕ ਸ਼੍ਰੀ ਸੁੰਦਰਕਾਂਡ ਜੀ ਦਾ ਪਾਠ ਕੀਤਾ ਗਿਆ ਅਤੇ ਸੰਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਾਥ ਨਗਰੀ ਬਰੇਲੀ ਦੀ ਪ੍ਰਸਿੱਧ ਭਜਨ ਗਾਇਕਾ ਅੰਜਲੀ ਦਿਵੇਦੀ ਨੇ ਪਹੁੰਚ ਕੇ ਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਸਮੂਹ ਸੰਗਤਾਂ ਨੇ ਨੱਚ ਕੇ ਗੁਰੂ ਜੀ ਦਾ ਜਨਮ ਦਿਵਸ ਮਨਾਇਆ।
ਇਸ ਸ਼ੁਭ ਮੌਕੇ ਸਮਰਥ ਗੋਸਵਾਮੀ, ਆਕਾਸ਼ ਗੋਸਵਾਮੀ,ਅਮਨ ਗੋਸਵਾਮੀ, ਮੁੰਬਈ ਤੋਂ ਸੰਜੇ ਅਗਰਵਾਲ, ਮੁਰਾਦਾਬਾਦ ਤੋਂ ਨਿਮੀਸ਼ ਰਸਤੋਗੀ, ਪੰਕਜ ਦਿਵੇਦੀ,ਸਹਾਰਨਪੁਰ ਤੋਂ ਹਰੀਸ਼ ਰਸਤੋਗੀ, ਦਿੱਲੀ ਤੋਂ ਲਲਿਤ ਗੰਭੀਰ, ਮੇਰਠ ਤੋਂ ਉਦਿਤ ਰਸਤੋਗੀ,ਸੁਨਾਮ ਤੋਂ ਅਜੇ ਗੁਪਤਾ, ਰਜਤ ਜੈਨ, ਪੰਕਜ ਗਰਗ, ਸ਼ੀਤਲ ਮਿੱਤਲ, ਅਨਿਲ ਗੋਇਲ, ਵਿਜੇ ਕੁਮਾਰ,ਬੁਢਲਾਡਾ ਤੋਂ ਰਤਨ ਗੋਇਲ,ਮਨੋਜ ਕੁਮਾਰ, ਹਿਸਾਰ, ਅਲੀਗੜ, ਦੇਹਰਾਦੂਨ, ਪਾਣੀਪਤ ਤੋਂ ਸੰਗਤਾਂ ਨੇ ਪਹੁੰਚ ਕੇ ਅਸ਼ੀਰਵਾਦ ਲਿਆ।