ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਵੱਲੋਂ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਸ਼ਹਿਰ ਭਵਾਨੀਗੜ੍ਹ ਦੇ ਅਜੀਤ ਨਗਰ ਵਿਖੇ ਨਵੀਂ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਬਲਾਕ ਆਗੂ ਸਤਵਿੰਦਰ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ ਵੀ ਵਿਸ਼ੇਸ਼ ਤੌਰ ਸ਼ਾਮਿਲ ਹੋਏ। ਨਵੀਂ ਚੁਣੀ ਇਕਾਈ ਦੇ ਵਿੱਚ ਪ੍ਰਧਾਨ ਹਰਦੇਵ ਸਿੰਘ ਅਜੀਤ ਨਗਰ, ਜਰਨਲ ਸਕੱਤਰ ਰਣਧੀਰ ਸਿੰਘ, ਖਜਾਨਚੀ ਕਰਮਜੀਤ ਸਿੰਘ ਚੱਠਾ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ, ਮੀਤ ਪ੍ਰਧਾਨ ਧਰਮ ਸਿੰਘ, ਪ੍ਰੈਸ ਸਕੱਤਰ ਇੰਦਰਜੀਤ ਸਿੰਘ ਮਾਹੀ, ਸੰਗਠਨ ਸਕੱਤਰ ਬਲਦੇਵ ਸਿੰਘ ਸਿੱਧੂ, ਸਹਾਇਕ ਸਕੱਤਰ ਹਰਮਿੰਦਰ ਸਿੰਘ ਮਿੰਦੀ, ਸਲਾਹਕਾਰ ਗੁਰਿੰਦਰਪਾਲ ਸਿੰਘ ਗਰੇਵਾਲ, ਕਰਨੈਲ ਸਿੰਘ, ਬਲਦੇਵ ਸਿੰਘ ਰਾਮਪੁਰਾ ਰੋਡ ਚੁਣੇ ਗਏ। ਇਸ ਮੌਕੇ ਹਰਪ੍ਰੀਤ ਸਿੰਘ ਬਾਲਦ, ਨਿਰਮਲ ਸਿੰਘ ਬਾਲਦ, ਰਣਧੀਰ ਸਿੰਘ ਬਾਲਦ ਤੇ ਕਰਮ ਸਿੰਘ ਘਰਾਚੋਂ ਨੇ ਵੀ ਸਿਰਕਤ ਕੀਤੀ।