ਨਵੀਂ ਦਿੱਲੀ : ਕਰ ਅਦਾ ਕਰਨ ਵਾਲਿਆਂ ਲਈ ਚੰਗੀ ਖ਼ਬਰ ਹੈ। ਆਮਦਨ ਵਿਭਾਗ ਨੇ ਵਿਸ਼ਲੇਸ਼ਣ ਵਰ੍ਹੇ 2021-22 ਦੀ ਨਿੱਜੀ ਆਮਦਨ ਟੈਕਸ ਰਿਟਰਨ ਭਰਦ ਦੀ ਮਿਆਦ ਵਧਾ ਦਿਤੀ ਹੈ। ਪਹਿਲਾਂ ਆਖ਼ਰੀ ਤਰੀਕ 31 ਜੁਲਾਈ 2021 ਸੀ ਜਿਸ ਨੂੰ ਹੁਣ ਵਧਾ ਕੇ 31 ਸਤੰਬਰ 2021 ਕਰ ਦਿਤਾ ਗਿਆ ਹੈ। ਵਿਭਾਗ ਨੇ ਸਰਕੂਲਰ ਜਾਰੀ ਕਰਦਿਆਂ ਦਸਿਆ ਕਿ ਕੋਰੋਨਾ ਲਾਗ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਵੇਖਦਿਆਂ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੁਣ ਕੰਪਨੀ ਮਾਲਕਾਂ ਨੂੰ ਅਪਣੇ ਮੁਲਾਜ਼ਮਾਂ ਨੂੰ ਫ਼ਾਰਮ-16, 15 ਜੂਨ ਦੀ ਬਜਾਏ 15 ਜੁਲਾਈ ਤਕ ਮੁਹਈਆ ਕਰਾਉਣਾ ਪਵੇਗਾ। ਫ਼ਾਰਮ 16 ਆਮਦਨ ਕਰ ਰਿਟਰਨ ਦਾਖ਼ਲ ਕਰਨ ਵਿਚ ਮਦਦ ਕਰਦਾ ਹੈ। ਨਾਲ ਹੀ ਇਸ ਦੀ ਵਰਤੋਂ ਆਮਦਨ ਦੇ ਸਬੂਤ ਵਜੋਂ ਹੁੰਦੀ ਹੈ।