ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਮਰੀਜ਼ ਵੱਲੋਂ ਫੈਲਾਏ ਕੀਟਾਣੂ 10 ਮੀਟਰ ਤੱਕ ਜਾ ਸਕਦੇ ਹਨ। Princepal ਸਾਇੰਟੇਫਿਕ Advisor Office ਨੇ ਅੱਜ ਅਡਵਾਇਜ਼ਰੀ ਜਾਰੀ ਕਰਦਿਆਂ ਦੱਸਿਆ ਕਿ ਮਰੀਜ਼ ਵੱਲੋਂ ਛਿੱਕ ਮਾਰਨ ’ਤੇ ਕੀਟਾਣੂ ਭਾਵੇਂ 2 ਮੀਟਰ ਤੱਕ ਜਾਂਦੇ ਹਨ, ਪਰ ਇਹ ਹਵਾ ਰਾਹੀਂ 10 ਮੀਟਰ ਦੂਰ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਚਾਅ ਲਈ ਦਫਤਰਾਂ ਤੇ ਹੋਰ ਇਮਾਰਤਾਂ ਵਿਚ ਹਵਾ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਡਬਲ ਮਾਸਕ ਪਾਉਣ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਕੋਰੋਨਾ ਪੀੜਤ ਵਿਅਕਤੀ ਗੱਲ ਕਰਦੇ ਵੇਲੇ, ਹੱਸਣ, ਗਾਉਣ, ਖੰਘਣ ਤੇ ਛਿੱਕ ਮਾਰਦੇ ਹੋਏ ਕੀਟਾਣੂ ਫੈਲਾਉਂਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਵਿਅਕਤੀਆਂ ਵਿਚ ਕੋਰੋਨਾ ਦੇ ਲੱਛਣ ਨਹੀਂ ਦਿਖਦੇ, ਉਹ ਵੀ ਕਰੋਨਾ ਦੀ ਲਾਗ ਦੂਜੇ ਨੂੰ ਲਾ ਸਕਦੇ ਹਨ।
ਕੋਰੋਨਾ ਵਾਇਰਸ ਹਵਾ ’ਚ ਵੀ ਫੈਲ ਸਕਦਾ ਹੈ। ਹੁਣ ਸਰਕਾਰ ਨੇ ਵੀ ਪੂਰੀ ਤਰ੍ਹਾਂ ਇਹ ਮੰਨ ਲਿਆ ਹੈ। ਸਰਕਾਰ ਦੇ ਪ੍ਰਮੁੱਖ ਵਿਗਿਆਨੀ ਸਲਾਹਕਾਰ ਦਫਤਰ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਲਾਗ ਦਾ ਪਾਸਾਰ ਤੋੜਨ ਲਈ ਮਰੀਜ਼ਾਂ ਤੋਂ 10 ਮੀਟਰ ਤੱਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਸਰਕਾਰ ਦੇ ਵਿਗਿਆਨੀ ਸਲਾਹਕਾਰ ਦਫ਼ਤਰ ਨੇ ਵੀਰਵਾਰ ਨੂੰ ਕਿਹਾ ਕਿ ਪੀੜਤ ਮਰੀਜ਼ ਤੋਂ ਸਿਰਫ਼ ਦੋ ਮੀਟਰ ਹੀ ਨਹੀਂ, ਸਗੋਂ 10 ਮੀਟਰ ਤੱਕ ਲਾਗ ਦਾ ਖ਼ਤਰਾ ਹੈ।
ਏਅਰੋਸੋਲ ਅਤੇ ਡ੍ਰੋਪਲੈਟਸ ਕੋਰੋਨਾ ਮਹਾਮਾਰੀ ਦੇ ਫੈਲਣ ਦੇ ਪ੍ਰਮੁੱਖ ਕਾਰਨ ਹਨ। ਕੋਰੋਨਾ ਨਾਲ ਪੀੜਤ ਵਿਅਕਤੀ ਦੇ ਡ੍ਰੋਪਲੈਟਸ ਹਵਾ ’ਚ ਦੋ ਮੀਟਰ ਤੱਕ ਜਾ ਸਕਦੇ ਹਨ, ਜਦਕਿ ਏਅਰੋਸੋਲ ਉਨ੍ਹਾਂ ਡ੍ਰੋਪਲੈਟਸ ਨੂੰ 10 ਮੀਟਰ ਤੱਕ ਅੱਗੇ ਵਧਾ ਸਕਦਾ ਹੈ ਅਤੇ ਲਾਗ ਦਾ ਖਤਰਾ ਪੈਦਾ ਕਰ ਸਕਦਾ ਹੈ। ਇੱਥੋਂ ਤੱਕ ਕਿ ਇਕ ਕੋਰੋਨਾ ਪੀੜਤ ਵਿਅਕਤੀ ਜਿਸ ਵਿਚ ਕੋਈ ਲੱਛਣ ਨਹੀਂ ਦਿਸ ਰਿਹਾ, ਉਹ ‘ਵਾਇਰਲ ਲੋਡ’ ਬਣਾਉਣ ਯੋਗ ਡ੍ਰੋਪਲੈਟਸ ਛੱਡ ਸਕਦਾ ਹੈ ਜੋ ਕਈ ਹੋਰ ਲੋਕਾਂ ਨੂੰ ਇਨਫੈਕਟਿਡ ਕਰ ਸਕਦਾ ਹੈ। ਇਸ ਦਾ ਮਤਲਬ ਸਾਫ ਹੈ ਕਿ ਹੁਣ ਕੋਰੋਨਾ ਤੋਂ ਬਚਣ ਲਈ 10 ਮੀਟਰ ਦੀ ਦੂਰੀ ਵੀ ਕਾਫੀ ਨਹੀਂ ਹੈ।
ਵਿਗਿਆਨੀ ਸਲਾਹਕਾਰ ਦਫਤਰ ਮੁਤਾਬਕ, ਕੋਰੋਨਾ ਪੀੜਤ ਵਿਅਕਤੀ ਦੇ ਸਾਹ ਛੱਡਣ, ਬੋਲਣ, ਗਾਉਣ, ਹੱਸਣ, ਖੰਘਣ ਅਤੇ ਛਿੱਕਣ ਨਾਲ ਲਾਰ ਅਤੇ ਨੱਕ ’ਚੋਂ ਨਿਕਲਣ ਵਾਲੇ ਪਦਾਰਥ ਰਾਹੀਂ ਵਾਇਰਸ ਨਿਕਲਦਾ ਹੈ, ਜੋ ਦੂਜਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।