ਪੰਜਾਬ : ਪੰਜਾਬ ਵਿਚ ਬਿਜਲੀ ਬਿੱਲ ਹੁਣ ਪੰਜਾਬੀ ਭਾਸ਼ਾ ‘ਚ ਆਉਣਗੇ। ਇਸ ਤੋਂ ਪਹਿਲਾਂ ਅੰਗਰੇਜ਼ੀ ਭਾਸ਼ਾ ‘ਚ ਬਿਜਲੀ ਦਾ ਬਿੱਲ ਆਉਂਦਾ ਸੀ। ਇਸ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ। ਜਿਸ ਤੋਂ ਬਾਅਦ ਹੁਣ ਬਿੱਲ ਦੋਨੋਂ ਭਾਸ਼ਾਵਾਂ ਵਿੱਚ ਜਾਰੀ ਕੀਤੇ ਜਾਣਗੇ।
ਲੋਕਾਂ ਨੂੰ ਪੜ੍ਹਨ ‘ਚ ਪ੍ਰੇਸ਼ਾਨੀ ਦੇ ਚਲਦੇ ਪਟੀਸ਼ਨ ਪਾਈ ਗਈ ਸੀ। ਬਿਜਲੀ ਬਿੱਲ ਹੁਣ ਪੰਜਾਬੀ ਭਾਸ਼ਾ ਵਿਚ ਆਉਣਗੇ ਜਿਸ ਨਾਲ ਆਮ ਲੋਕਾਂ ਨੂੰ ਪੜ੍ਹਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਏਗੀ ਤੇ ਉਨ੍ਹਾਂ ਨੂੰ ਬਿਲ ਬਾਰੇ ਪੂਰੀ ਸਮਝ ਆ ਜਾਵੇਗੀ ਤੇ ਇਸ ਦੇ ਨਾਲ ਹੀ ਜੇਕਰ ਕੋਈ ਅੰਗਰੇਜ਼ੀ ਵਿਚ ਬਿੱਲ ਭੇਜਣ ਲਈ ਕਹਿੰਦਾ ਹੈ ਤਾਂ ਉਸ ਨੂੰ ਅੰਗਰੇਜ਼ੀ ਵਿਚ ਹੀ ਬਿਲ ਭੇਜਿਆ ਜਾਵੇਗਾ।