ਸੁਨਾਮ : ਸੁਨਾਮ ਵਿਖੇ ਸ਼ਿਵ ਸ਼ਕਤੀ ਵੂਮੈਨ ਕਲੱਬ ਵੱਲੋਂ ਕਲੱਬ ਸਰਪ੍ਰਸਤ ਅਤੇ ਸਾਬਕਾ ਕੌਂਸਲਰ ਕਾਂਤਾ ਪੱਪਾ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ ਗਿਆ। ਕਲੱਬ ਮੈਂਬਰਾਂ ਨੇ ਪੀਲੇ ਰੰਗ ਦੇ ਕੱਪੜੇ ਪਹਿਨੇ ਅਤੇ ਪਤੰਗ ਪ੍ਰਦਰਸ਼ਿਤ ਕੀਤੇ। ਪ੍ਰਾਚੀਨ ਸ਼੍ਰੀ ਵਿਸ਼ਵਨਾਥ ਸ਼ਿਵ ਮੰਦਿਰ ਵਿਖੇ ਆਯੋਜਿਤ ਕੀਤੇ ਸਮਾਗਮ ਮੌਕੇ ਕਲੱਬ ਮੈਂਬਰਾਂ ਤੋਂ ਇਲਾਵਾ ਹੋਰਨਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਕਲੱਬ ਸਰਪ੍ਰਸਤ ਅਤੇ ਸਾਬਕਾ ਕੌਂਸਲਰ ਕਾਂਤਾ ਪੱਪਾ ਨੇ ਆਖਿਆ ਕਿ ਬਸੰਤ ਰੁੱਤ ਦੀ ਸ਼ੁਰੂਆਤ ਹੁੰਦਿਆਂ ਹੀ ਜਿੱਥੇ ਮੌਸਮ ਸੁਹਾਵਣਾ ਬਣਦਾ ਹੈ ਉੱਥੇ ਖੇਤਾਂ ਵਿੱਚ ਵੀ ਹਰਿਆਲੀ ਲਹਿਰਾਂ ਮਾਰਦੇ ਪੀਲੇ ਫ਼ੁੱਲ ਖ਼ੁਸ਼ਬੂ ਵਿਖੇਰਦੇ ਹਨ। ਉਨ੍ਹਾਂ ਕਿਹਾ ਕਿ ਮੌਸਮੀ ਰੁੱਤ ਵਿੱਚ ਤਬਦੀਲੀ ਆਉਣ ਨਾਲ ਹਰ ਉਮਰ ਦੇ ਵਿਅਕਤੀਆਂ ਨੂੰ ਸ਼ਰੀਰਕ ਤੰਦਰੁਸਤੀ ਮਿਲਦੀ ਹੈ। ਕਲੱਬ ਮੈਂਬਰਾਂ ਵੱਲੋਂ ਪੀਲੇ ਚਾਵਲਾ ਦਾ ਪ੍ਰਸ਼ਾਦਿ ਵਰਤਾਇਆ ਗਿਆ ਅਤੇ ਪੀਲੇ ਫ਼ੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਪ੍ਰੀਆ ਮਧਾਨ, ਮਾਹੀ ਮਧਾਨ, ਸੁਮਨ ਸੇਠੀ, ਲਲਿਤਾ ਪਾਠਕ, ਸਿਮਰਨ, ਸੋਨਿਕਾ, ਮਹਿਕ, ਰੰਜਨਾ ਸੈਣੀ, ਸਿਲਕੀ, ਚਿਰਾਗ, ਮੀਨਾ ਦੇਵੀ, ਸ਼ਸ਼ੀ ਰਾਣੀ, ਸੁਮਨ, ਕੰਚਨ, ਸੰਗੀਤਾ ਰਾਣੀ, ਚੈਰੀ, ਰਾਜ ਰਾਣੀ, ਸੱਤਿਆ ਦੇਵੀ ਅਤੇ ਜਾਨਕੀ ਆਦਿ ਹਾਜ਼ਰ ਸਨ।