ਸੁਨਾਮ : ਸ੍ਰੀ ਸੂਰਜਕੁੰਡ ਸਰਵਹਿਤਕਾਰੀ ਵਿਦਿਆ ਮੰਦਿਰ ਵੱਲੋਂ ਹਨੂੰਮਾਨ ਮੰਦਿਰ ਨੇੜੇ, ਇੰਦਰਾ ਬਸਤੀ ਸੁਨਾਮ, ਵਿਖੇ ਸੰਤ ਕਬੀਰ ਸੰਸਕਾਰ ਕੇਂਦਰ ਖੋਲ੍ਹਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੂਰਜਕੁੰਡ ਸਰਵਹਿਤਕਾਰੀ ਵਿਦਿਆ ਮੰਦਰ ਦੇ ਪ੍ਰਿੰਸੀਪਲ ਅਮਿੱਤ ਡੋਗਰਾ ਨੇ ਦੱਸਿਆ ਕਿ ਸ਼੍ਰੀ ਸੂਰਜਕੁੰਡ ਸਰਵਹਿਤਕਾਰੀ ਵਿਦਿਆ ਮੰਦਿਰ ਵੱਲੋਂ ਇਸ ਬਸਤੀ ਦੇ ਬੱਚਿਆਂ ਨੂੰ ਸਿੱਖਿਆ ਅਤੇ ਸੰਸਕਾਰ ਪ੍ਰਦਾਨ ਕਰਨ ਲਈ ਇਹ ਸੰਸਕਾਰ ਕੇਂਦਰ ਖੋਲ੍ਹਿਆ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਵਿਦਿਆ ਮੰਦਰ ਵੱਲੋਂ ਪਹਿਲਾਂ ਹੀ ਵੱਖ-ਵੱਖ ਬਸਤੀਆਂ ਵਿੱਚ ਅਜਿਹੇ ਤਿੰਨ ਸੰਸਕਾਰ ਕੇਂਦਰ ਚਲਾਏ ਜਾ ਰਹੇ ਹਨ। ਇਹ ਸੰਸਕਾਰ ਕੇਂਦਰ ਸਮਾਜ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ ਜਿੱਥੇ ਸਮਾਜ ਵਿੱਚ ਵਿੱਦਿਆ ਦਾ ਦੀਵਾ ਜਗਾਉਣ ਦੀ ਲੋੜ ਹੈ ਉੱਥੇ ਹੀ ਅਸੀਂ ਗਿਆਨ ਦਾ ਦੀਵਾ ਵੀ ਜਗਾਉਂਦੇ ਹਾਂ। ਇਸ ਸੰਸਕਾਰ ਕੇਂਦਰ ਦੇ ਸ਼ੁਭ ਆਰੰਭ ਮੌਕੇ ਅਮਰਨਾਥ ਕਾਂਸਲ, ਬਲਵਿੰਦਰ ਭਾਰਦਵਾਜ, ਡਾਕਟਰ ਮਨੋਜ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਉਨ੍ਹਾਂ ਇਸ ਕਾਰਜ ਲਈ ਸਕੂਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਮਾਜ ਵਿੱਚ ਬੱਚਿਆਂ ਨੂੰ ਸਿੱਖਿਆ ਦਾ ਦਾਨ ਦੇਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸੰਨੀ ਖੱਟਕ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਅਧਿਆਪਕਾ ਰਜਨੀ ਡਾਬਲਾ, ਐਡਵੋਕੇਟ ਪ੍ਰਵੇਸ਼ ਖੇੜਾ, ਡਾ. ਅਮਿਤ ਖੱਟਕ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।