ਸੰਦੋੜ : ਬਿਜਲੀ ਬੋਰਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਸਬਅਰਬਨ ਹਲਕਾ ਲੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਬੱਸੀਆਂ ਦਾ ਬਿਜਲੀ ਵਿਭਾਗ ਵਿੱਚੋਂ ਬਤੌਰ ਲਾਈਨਮੈਨ ਸੇਵਾ ਮੁਕਤ ਹੋਣ ਤੇ ਪਿੰਡ ਬੱਸੀਆਂ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਬਿਜਲੀ ਮੁਲਾਜ਼ਮਾਂ ਦੀਆਂ ਸਮੂਹ ਜਥੇਬੰਦੀਆਂ, ਇਲਾਕੇ ਦੀਆਂ ਪੰਚਾਇਤਾਂ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚਕੇ ਅਵਤਾਰ ਸਿੰਘ ਬੱਸੀਆਂ ਦਾ ਸਨਮਾਨ ਕੀਤਾ ਗਿਆ। ਅਵਤਾਰ ਸਿੰਘ ਬੱਸੀਆਂ ਬਿਜਲੀ ਵਿਭਾਗ ਵਿੱਚ ਲਗਾਤਾਰ ਲਗਭਗ 37 ਸਾਲ ਆਪਣੇ ਪਿੰਡ ਤੇ 5 ਸਾਲ ਸੇਵਾ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਹਨ। ਉਹਨਾਂ ਵੱਲੋਂ ਮਹਿਕਮੇ ਵਿੱਚ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਬਿਜਲੀ | ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦੇ ਵੱਖ-ਵੱਖ ਅਹੁਦਿਆਂ ਉੱਪਰ ਰਹਿ ਕੇ। ਮੁਲਾਜ਼ਮਾਂ ਦੇ ਹਿੱਤਾਂ ਲਈ ਲੜੇ ਸੰਘਰਸ਼ਾਂ ਵਿੱਚ ਵੀ ਅਹਿਮ ਰਿਹਾ ਹੈ। ਇਸ ਮੌਕੇ ਕੇਂਦਰੀ ਜੋਨ ਲੁਧਿਆਣਾ ਦੇ ਚੀਫ ਇੰਜੀਨੀਅਰ ਇੰਜ: ਜਗਦੇਵ ਸਿੰਘ ਹਾਂਸ, ਟੀ.ਐਸ.ਯੂ. ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਭਾਣਾ, ਜਥੇਬੰਦਕ ਸਕੱਤਰ ਰਘਵੀਰ ਸਿੰਘ, ਕੇਂਦਰੀ ਜੋਨ ਦੇ ਪ੍ਰਧਾਨ ਦਲਜੀਤ ਸਿੰਘ ਜੱਸੋਵਾਲ, ਦੱਖਣੀ ਜਨ ਪਟਿਆਲਾ ਦੇ ਪ੍ਰਧਾਨ ਰਤਨ ਸਿੰਘ, ਐਮ. ਐਸ.ਯੂ. ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਰਾਏਕੋਟ, ਐਕਸੀਅਨ ਰਾਏਕੋਟ ਇੰਜ: ਕੁਲਵੰਤ ਸਿੰਘ, ਐਕਸੀਅਨ ਜਗਰਾਉਂ ਇੰਜ: ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਕੁਲਦੀਪ ਕੁਮਾਰ ਐਸ.ਡੀ.ਓ., ਫਤਿਹ ਸਿੰਘ ਐਸ.ਡੀ.ਓ। ਬੱਸੀਆਂ, ਹਰਮਿੰਦਰ ਸਿੰਘ ਲੱਖਾ, ਹਰਦੀਪ ਸਿੰਘ ਐਸ.ਐਸ.ਈ. ਰਾਏਕੋਟ, ਅਸ਼ੋਕ ਕੁਮਾਰ, ਤਰਲੋਚਨ ਸਿੰਘ ਹਠੂਰ, ਧਰਮਿੰਦਰ ਸਿੰਘ, ਬੂਟਾ ਸਿੰਘ ਮਲਕ, ਪਰਮਜੀਤ ਸਿੰਘ ਚੀਮਾਂ, ਪੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਬਿੱਲੂ ਖਾਨ, ਭਰਤਵੀਰ ਸਿੰਘ, ਕੁਲਵੰਤ ਸਿੰਘ ਢੋਲਣ, ਦਰਸ਼ਨ ਸਿੰਘ ਸਹੋਤਾ, ਦੂਰਦਰਸ਼ਨ ਵੱਲੋਂ ਓਮ ਗੋਰੀ ਦੱਤ ਸ਼ਰਮਾਂ, ਜਗਜੀਤ ਸਿੰਘ ਮਹਿਤਾ, ਗੁਰਮੀਤ ਖਾਨਪੁਰੀ, ਜਤਿੰਦਰ ਪਾਲ ਸਿੰਘ ਬੱਸੀਆਂ, ਮੁਹੰਮਦ ਮਸਲੀਨ ਮੱਲਵੀ ਸਾਹਿਬ ਬੱਸੀਆਂ, ਜੰਗੀਰ ਸਿੰਘ ਲੁਧਿਆਣਾ, ਸਰਕਲ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਸਿੰਘ, ਵਿਗਿਆਨਕ ਗਰੁੱਪ ਦੇ ਆਗੂ ਜਸਵੰਤ ਸਿੰਘ ਕੁਤਬਾ, ਸੁਖਚੈਨ ਸਿੰਘ ਰਾਏਕੋਟ, ਚਰਨਜੀਤ ਸਿੰਘ ਰਾਜੋਆਣਾ, ਹਰਪ੍ਰੀਤ ਸਿੰਘ ਲੰਮੇ, ਅੰਮ੍ਰਿਤਪਾਲ ਸਿੰਘ ਢੋਲਣ, ਕਰਨੈਲ ਸਿੰਘ ਲੱਖਾ, ਬਲਦੇਵ ਸਿੰਘ ਮੋਰਕਰੀਮਾ ਜੇਈ ਅਤੇ ਮਿਤੱਰ ਰਿਸ਼ਤੇਦਾਰ ਆਦਿ ਵੀ ਹਾਜ਼ਰ ਸਨ