ਹੁਸ਼ਿਆਰਪੁਰ : ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਲੰਬੜਦਾਰ ਰਣਜੀਤ ਸਿੰਘ ਰਾਣਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰ ਸਾਲ ਦੀ ਤਰਾ ਇਸ ਸਾਲ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾ ਪ੍ਰਕਾਸ਼ ਪੁਰਬ ਮਹੁੱਲਾ ਭੀਮ ਨਗਰ ਪੁਰਹੀਰਾਂ ਹੁਸ਼ਿਆਰਪੁਰ ਵਿਖੇ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 12 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਭਵਨ ਮਹੁੱਲਾ ਭੀਮ ਨਗਰ ਵਿਖੇ ਨਿਸ਼ਾਨ ਸਾਹਿਬ ਚੜਾਇਆ ਜਾਵੇਗਾ ਤੇ 13 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਹਿਬ ਜੀ ਦਾ ਪਾਠ ਆਰੰਭ ਕੀਤਾ ਜਾਵੇਗਾ ਤੇ 15 ਫਰਵਰੀ ਨੂੰ ਭੋਗ ਪੈਣ ਉਪਰੰਤ ਭਾਈ ਸਤਨਾਮ ਸਿੰਘ ਜੀ ਹੂਸੈਨਪੁਰ ਵਾਲੇ ਕੀਰਤਨ ਨਾਲ ਸੰਗਤਾ ਨੂੰ ਨਿਹਾਲ ਕਰਨਗੇ। ਉਹਨਾ ਤੋ ਬਾਅਦ ਇੰਟਰਨੈਂਸਨਲ ਕਲਾਕਾਰ ਕੰਠ ਕਲੇਰ ਸ੍ਰੀ ਗੁਰੂ ਰਵਿਦਾਸ ਜੀ ਮਹਾਂਰਾਜ ਜੀ ਦੀ ਮਹਿਮਾ ਦਾ ਗੁਣਗਾਣ ਕਰਨਗੇ ।ਉਪਰੰਤ ਗੁਰੂ ਕਾ ਲੰਗਰ ਅਤੁਟ ਵਰਤੇਗਾ। ਇਸ ਮੋਕੇ ਲੰਬੜਦਾਰ ਰਣਜੀਤ ਸਿੰਘ ਰਾਣਾ, ਚੇਅਰਮੈਂਨ ਦੇਸਰਾਜ, ਵਾਇਸ ਪ੍ਰੈਜੀਡੈਂਟ ਮੇਹਰ ਸਿੰਘ, ਸਕੱਤਰ ਜ਼ਸਪਾਲ, ਕੈਸ਼ੀਅਰ ਰਿਟਾਇਰਡ ਗਿਰਦਾਵਰ ਅਵਤਾਰ ਸਿੰਘ, ਪਰਮਜੀਤ ਇਟਲੀ, ਕੁਲਦੀਪ ਸਿੰਘ ਕਮਲਜੀਤ ਸਿੰਘ ਸੋਨੂੰ, ਮਨਦੀਪ ਕੁਮਾਰ ਜੇ.ਟੀ.ਓ, ਕੁਲਦੀਪ ਸਿੰਘ, ਕੁਲਵੰਤ ਸਿਘ, ਤਰਸੇਮ ਸੋਨੂੰ, ਅਮਰਜੀਤ ਬੱਬਲ, ਸੁਖਵਿੰਦਰ ਸਿੰਘ, ਸਾਗਰ ਤੇ ਨਿੱਕੀ ਵੀ ਹਾਜਰ ਸਨ।