Wednesday, February 05, 2025

Malwa

ਅਜੋਕੇ ਸਮੇਂ ਕੈਂਸਰ ਦਾ ਇਲਾਜ ਸੰਭਵ : ਮੰਗਵਾਲ 

February 05, 2025 04:00 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਵਿਸ਼ਵ ਕੈਂਸਰ ਦਿਵਸ ਦੇ ਮੌਕੇ ਸਿਵਲ ਸਰਜਨ ਸੰਗਰੂਰ ਡਾਕਟਰ ਸੰਜੇ ਕਾਮਰਾ ਅਤੇ ਪੀ ਐਚ ਸੀ ਕੌਹਰੀਆਂ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਗਗਨ ਖੀਪਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਭਰੂਰ ਦੇ ਪੰਚਾਇਤ ਘਰ ਵਿਖੇ ਸਿਹਤ ਵਿਭਾਗ ਦੇ ਕਰਮਚਾਰੀਆਂ ਗੁਰਪ੍ਰੀਤ ਸਿੰਘ ਮੰਗਵਾਲ, ਸੀ ਐਚ ਓ ਜਸਵੀਰ ਕੌਰ ਦੀ ਅਗਵਾਈ ਹੇਠ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਕਿ ਕੁੱਝ ਸਾਲ ਪਹਿਲਾਂ ਕੈਂਸਰ ਲਾ ਇਲਾਜ਼ ਮੰਨਿਆ ਜਾਂਦਾ ਸੀ ਪਰੰਤੂ ਹੁਣ ਕੁੱਝ ਸਮੇਂ ਤੋਂ ਮੈਡੀਕਲ ਸਹੂਲਤਾਂ ਦੇ ਵਾਧੇ ਅਤੇ ਨਵੀਂ ਤਕਨੀਕ ਨਾਲ ਇਸ ਦਾ ਇਲਾਜ਼ ਸੰਭਵ ਹੋਇਆ ਹੈ ਬਸ਼ਰਤੇ ਕਿ ਜੇਕਰ ਸਮਾਂ ਰਹਿੰਦੇ ਇਸ ਦੀ ਪਛਾਣ ਹੋ ਜਾਵੇ । ਕੈਂਸਰ ਦੇ ਲੱਛਣ ਸ਼ਰੀਰ ਦੇ ਕਿਸੇ ਵੀ ਟਿਸ਼ੂ ਦਾ ਵਧਣਾ, ਸਰੀਰ ਵਿੱਚ ਥਕਾਵਟ, ਮੂੰਹ ਵਿੱਚ ਫਸ ਆਉਣਾ, ਮੂੰਹ ਵਿੱਚ ਛਾਲੇ ਠੀਕ ਨਾ ਹੋਣਾ ਲਾਗਾਤਾਰ ਖੰਘ ਰਹਿਣਾ, ਅਵਾਜ਼ ਦਾ ਭਾਰੀ ਰਹਿਣਾ, ਮਹਾਂਵਾਰੀ ਦੇ ਦਿਨਾਂ ਤੋਂ ਬਿਨਾਂ ਖੂਨ ਵਗੀ ਜਾਣਾ ਆਦਿ ਇਸ ਤਰਾਂ ਦੇ ਚਿੰਨ ਹੋਣ ਤੇ ਹਸਪਤਾਲ ਜਾਕੇ ਜਾਂਚ ਕਰਵਾਉਣੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋ ਬਚਾਅ ਲਈ ਸਿਗਰਟਨੋਸ਼ੀ, ਤੰਮਾਕੂ ਅਤੇ ਨਸ਼ਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਚੰਗੀ ਖਰਾਕ ਖਾਣੀ ਚਾਹੀਦੀ ਹੈ। ਪੰਜਾਬ ਵਿੱਚ ਆਯੂਸ਼ਮਾਨ ਰਾਹੀਂ ਅਤੇ ਸੂਬਾ ਸਰਕਾਰ ਦੀ ਮੱਦਦ ਨਾਲ ਇਸ ਦਾ ਇਲਾਜ਼ ਕਰਵਾਇਆ ਜਾਂਦਾ ਹੈ। ਇਸ ਮੌਕੇ ਆਂਗਨਵਾੜੀ ਵਰਕਰ ਪਰਮਜੀਤ ਕੌਰ, ਆਸ਼ਾ ਵਰਕਰ ਕਰਮਜੀਤ ਕੌਰ, ਗੁਰਜੀਤ ਕੌਰ ਸਮੇਤ ਪਿੰਡ ਦੀਆਂ ਹੋਰ ਔਰਤਾਂ ਹਾਜ਼ਰ ਸਨ।

Have something to say? Post your comment

 

More in Malwa

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ

ਸਰਕਾਰੀ ਆਈ.ਟੀ.ਆਈ. (ਲੜਕੇ) ਵਿਖੇ 7 ਫਰਵਰੀ ਨੂੰ ਲੱਗੇਗਾ ਰੋਜ਼ਗਾਰ ਮੇਲਾ

ਜੇਤੂ ਖਿਡਾਰੀ ਗਗਨਦੀਪ ਭਾਰਦਵਾਜ ਸਨਮਾਨਿਤ

ਅਮਨ ਅਰੋੜਾ ਨੇ ਸਬਜ਼ੀ ਮੰਡੀ ਨੂੰ ਸੌਂਪੀਆਂ ਨਵੀਆਂ ਟਰਾਲੀਆਂ

ਬੁਢਾਪਾ ਪੈਨਸ਼ਨ ਅਧੀਨ ਜ਼ਿਲ੍ਹੇ ਦੇ 45198 ਬਜੁਰਗਾਂ ਨੂੰ 06 ਕਰੋੜ 77 ਲੱਖ 97 ਹਜ਼ਾਰ ਰੁਪਏ ਦੀ ਦਿੱਤੀ ਵਿੱਤੀ ਸਹਾਇਤਾ : ਡਾ: ਸੋਨਾ ਥਿੰਦ

ਕਿਸਾਨਾਂ ਨੇ ਕੇਂਦਰੀ ਬਜ਼ਟ ਦੀਆਂ ਕਾਪੀਆਂ ਫੂਕੀਆਂ 

ਸੜ੍ਹਕੀ ਹਾਦਸੇ ਰੋਕਣ ਲਈ ਜ਼ਿਲ੍ਹੇ ਵਿੱਚ ਪੈਂਦੇ ਬਲੈਕ ਸਪਾਟ ਤੁਰੰਤ ਠੀਕ ਕਰਵਾਏ ਜਾਣ : ਡਿਪਟੀ ਕਮਿਸ਼ਨਰ

ਖਾਲੀ ਬੋਰਵੈਲ ਤੇ ਟਿਊਬਵੈੱਲ ਉੱਪਰੋਂ ਚੰਗੀ ਤਰ੍ਹਾਂ ਬੰਦ ਕੀਤੇ ਅਤੇ ਭਰੇ ਹੋਣੇ ਲਾਜ਼ਮੀ: ਡਿਪਟੀ ਕਮਿਸ਼ਨਰ

ਦਰਸ਼ਨ ਗੋਬਿੰਦਗੜ੍ਹ ਕੁੱਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਬਣੇ 

ਕਿਸਾਨਾਂ ਨੇ ਕੇਂਦਰ ਸਰਕਾਰ ਤੇ ਵਿਤਕਰੇਬਾਜ਼ੀ ਦੇ ਲਾਏ ਇਲਜ਼ਾਮ