ਸੁਨਾਮ : ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਫਰੰਗੀਆਂ ਤੋਂ ਬਦਲਾ ਲੈਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੀ ਸੂਰਬੀਰਤਾ ਨੂੰ ਸਮਰਪਿਤ ਬਹਾਦਰੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਨੂੰ ਲੈਕੇ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰੀ ਕਮੇਟੀ ਮੇਨ ਦੀ ਮੀਟਿੰਗ ਸਰਪ੍ਰਸਤ ਕੇਹਰ ਸਿੰਘ ਜੋਸ਼ਨ, ਹਰਨੇਕ ਸਿੰਘ ਨੱਢੇ ਅਤੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਦੀ ਨਿਗਰਾਨੀ ਹੇਠ ਸ਼ਹੀਦ ਦੇ ਜੱਦੀ ਘਰ ਵਿਖੇ ਹੋਈ। ਮੀਟਿੰਗ ਵਿੱਚ ਸ਼ਹੀਦ ਊਧਮ ਸਿੰਘ ਦੀ ਸੂਰਬੀਰਤਾ ਨੂੰ ਸਮਰਪਿਤ ਬਹਾਦਰੀ ਦਿਵਸ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਵਿਚਾਰ ਵਟਾਂਦਰੇ ਤੋਂ ਬਾਅਦ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਹੀਦ ਊਧਮ ਸਿੰਘ ਦੀ ਸੂਰਬੀਰਤਾ ਨੂੰ ਸਮਰਪਿਤ ‘ਬਹਾਦਰੀ ਦਿਵਸ’ 9 ਮਾਰਚ ਦਿਨ ਐਤਵਾਰ ਨੂੰ ‘ਸ਼ਿਵ ਨਿਕੇਤਨ ਧਰਮਸ਼ਾਲਾ’ ਸੁਨਾਮ ਵਿਖੇ ਮਾਨਇਆ ਜਾਵੇਗਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਜਗਦੀਪ ਸਿੰਘ ਗੋਲਡੀ ਕੰਬੋਜ ਐਮ.ਐਲ.ਏ. ਜਲਾਲਬਾਦ ਹੋਵੇਗਾ। ਮੁਹੰਮਦ ਜਮੀਲ ਉਰ ਰਹਿਮਾਨ ਐਮ.ਐੱਲ.ਏ. ਮਾਲੇਰਕੋਟਲਾ, ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ, ਦੀਦਾਰ ਸਿੰਘ ਨਲਵੀ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਮਲਕੀਤ ਥਿੰਦ ਪ੍ਰਧਾਨ ਆਮ ਆਦਮੀ ਪਾਰਟੀ ਫਿਰੋਜਪੁਰ ਵਿਸ਼ੇਸ ਮਹਿਮਾਨ ਹੋਣਗੇ। ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰੀ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਤੋਂ ਸ਼ਹੀਦ ਊਧਮ ਸਿੰਘ ਨਾਲ ਸੰਬੰਧਿਤ ਕਮੇਟੀਆਂ ਤੋਂ ਇਲਾਵਾ ਪ੍ਰਮੁੱਖ ਸ਼ਖਸ਼ੀਅਤਾਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੀਆਂ। ਸ਼ਿਵ ਨਿਕੇਤਨ ਧਰਮਸ਼ਾਲਾ ਤੋਂ ਸ਼ਹੀਦ ਦੇ ਜੱਦੀ ਘਰ ਤੱਕ ਚੇਤਨਾ ਮਾਰਚ ਕੱਢਿਆ ਜਾਵੇਗਾ। ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਜਾਣਗੇ। ਮੀਟਿੰਗ ਵਿੱਚ ਜਤਿੰਦਰਪਾਲ ਸਿੰਘ ਬੌਬੀ, ਗੁਰਬਚਨ ਸਿੰਘ, ਕਰਮ ਸਿੰਘ, ਪ੍ਰਿੰਤਪਾਲ ਸਿੰਘ ਥਿੰਦ, ਵਰਿੰਦਰ ਸਿੰਘ ਖਾਲਸਾ, ਸੋਨੂੰ ਵਰਮਾ, ਨਰੇਸ਼ ਸਿੰਗਲਾ, ਜਗਦੀਸ਼ ਬਾਂਸਲ, ਪ੍ਰਿਤਪਾਲ ਜੋਸ਼ਨ, ਸਤਨਾਮ ਸਿੰਘ ਛਾਜਲੀ, ਰਣਬੀਰ ਸਿੰਘ ਰਾਣਾ, ਭੁਪਿੰਦਰ ਸਿੰਘ, ਗੁਰਮੇਲ ਸਿੰਘ, ਕੁਲਵੀਰ ਸਿੰਘ ਭੰਗੂ, ਹਰਦੇਵ ਸਿੰਘ, ਹਰਭਜਨ ਸਿੰਘ, ਬਿੰਦਰ ਸਿੰਘ ਅਬਦਾਲ, ਨਰਿੰਦਰ ਢੋਟ, ਸ਼ੈਰੀ ਥਿੰਦ, ਜੋਗਿੰਦਰ ਸਿੰਘ, ਹਰਚਰਨ ਸਿੰਘ, ਵਿੱਕੀ, ਹਰਮਿੰਦਰ ਸਿੰਘ, ਲਖਪਾਲ ਸਿੰਘ, ਉਪਕਾਰ ਸਿੰਘ ਘੁੰਨਣ, ਵਿਕਰਾਂਤ ਵਰਮਾ, ਗੁਰਮੀਤ ਸਿੰਘ, ਗਿਆਨ ਚੰਦ ਗੁਪਤਾ ਆਦਿ ਮੀਟਿੰਗ ਵਿੱਚ ਹਾਜ਼ਰ ਸਨ। ਗੁਰਦੀਪ ਸਿੰਘ ਨੂੰ ਨਵੇਂ ਮੈਂਬਰ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ।