Friday, February 21, 2025
BREAKING NEWS

Malwa

ਬ੍ਰਾਹਮਣ ਸਭਾ ਨੇ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ 

February 18, 2025 12:08 PM
ਦਰਸ਼ਨ ਸਿੰਘ ਚੌਹਾਨ

 

ਸੁਨਾਮ : ਸੁਨਾਮ ਸ਼ਹਿਰ ਵਿਖੇ ਸਥਿਤ ਇਤਿਹਾਸਕ ਸੂਰਜਕੁੰਡ ਮੰਦਿਰ ਕਮੇਟੀ ਵੱਲੋਂ ਸ਼ਹਿਰ ਅੰਦਰ ਆਯੋਜਿਤ ਕੀਤੀ ਸ਼ੋਭਾ ਯਾਤਰਾ ਦਾ ਬ੍ਰਾਹਮਣ ਸਭਾ ਵੱਲੋਂ ਮੰਦਿਰ ਮਾਤਾ ਮੋਦੀ ਵਿਖੇ ਸਵਾਗਤ ਕੀਤਾ ਗਿਆ। ਇਸ ਮੌਕੇ ਬ੍ਰਾਹਮਣ ਸਭਾ ਦੇ ਆਗੂ ਪ੍ਰਦੀਪ ਮੈਨਨ ਨੇ ਦੱਸਿਆ ਸੂਰਜਕੁੰਡ ਵਿਚ ਕਰਮਕਾਂਡ ਆਦਿ ਦਾ ਗਿਆਨ ਪਹਿਲੇ ਸਮੇਂ ਵਿੱਚ ਦਿੱਤਾ ਜਾਂਦਾ ਸੀ ਸੁਨਾਮ ਇੱਕ ਧਰਮ ਨਗਰੀ ਤਪ ਅਸਥਾਨ ਦੇ ਰੂਪ ਵਿੱਚ ਸਥਿਤ ਅਤੇ ਇਥੇ ਰਾਜਿਆਂ ਨੇ ਸ਼ਿਕਾਰ ਤੇ ਵੀ ਰੋਕ ਲਗਾਈ ਹੋਈ ਸੀ। ਸਰਸਵਤੀ ਨਦੀ ਦੇ ਉੱਪਰ ਸਥਿਤ ਸੀ ਹੁਣ ਵੀ ਕਈ ਘਾਟਾਂ ਦੇ ਅਵਸ਼ੇਸ਼ ਦੇਖਣ ਨੂੰ ਮਿਲਦੇ ਹਨ ਲਾਹੜ ਬ੍ਰਾਹਮਣ ਵੰਸ਼ਾਂ ਦੇ ਮੰਗਲ ਸ਼ਰਮਾ ਜਿੰਨਾ ਦਾ ਨਿਵਾਸ ਸਥਾਨ ਹੁਣ ਬਰਨਾਲਾ ਦੇ ਧੌਲਾ ਪਿੰਡ ਵਿੱਚ ਹੈ ਉਨਾਂ ਦੱਸਿਆ ਕਿ ਸਾਡੇ ਪੂਰਵਜ  ਸੁਨਾਮ ਵਿਖੇ ਰਹਿੰਦੇ ਸੀ ਅਤੇ ਇੱਥੇ ਸੂਰਜ ਕੁੰਡ ਦੇ ਨਾਲ ਪਾਠਸ਼ਾਲਾਵਾਂ ਅਤੇ ਕਰਮਕਾਂਡ ਕਰਦੇ ਸੀ ਜੋ ਅੱਜ ਕੱਲ ਪੇਹਵਾ ਅਤੇ ਗਯਾ ਜੀ ਬਿਹਾਰ ਵਿੱਚ ਹੈ। ਉਨ੍ਹਾਂ ਦੱਸਿਆ ਕਿ ਮਾਤਾ ਮੋਦੀ ਦੇ ਆਦੇਸ਼ਾਂ ਅਨੁਸਾਰ ਸਾਡੇ ਬਜ਼ੁਰਗਾਂ ਨੂੰ ਸੁਨਾਮ ਛੱਡਣਾ ਪਿਆ ਜਿਸ ਕਾਰਨ ਸਾਡੇ ਬਜ਼ੁਰਗ ਇਥੋਂ ਚਲੇ ਗਏ ਅਤੇ ਕਰਮਕਾਂਡ ਗਿਆਨ ਅਤੇ ਪਾਠਸ਼ਾਲਾਵਾਂ ਬੰਦ ਹੋ ਗਈਆਂ ਅੱਜ ਵੀ ਆਦੇਸ਼ਾਂ ਦੇ ਮੁਤਾਬਕ ਸਾਡੇ ਵੰਸ਼ ਦਾ ਕੋਈ ਵੀ ਇੱਥੇ ਰਾਤ ਨੂੰ ਨਹੀਂ ਰੁਕਦਾ ਅਤੇ ਜਦੋਂ ਵੀ ਅਸੀਂ ਆਉਂਦੇ ਹਾਂ ਤਾਂ ਪਹਿਲਾ ਮਾਤਾ ਮੋਦੀ ਵਿਚ ਮੱਥਾ ਟੇਕਣ ਉਪਰੰਤ ਹੀ ਕੋਈ ਕੰਮ ਕਰਦੇ ਹਾਂ। ਇਸ ਮੌਕੇ ਪ੍ਰਦੀਪ ਮੈਨਨ ਰਾਸ਼ਟਰੀ ਉਪ ਪ੍ਰਧਾਨ, ਮੈਡਮ ਗੀਤਾ ਸ਼ਰਮਾ ਪ੍ਰਧਾਨ ਮਹਿਲਾ ਵਿੰਗ ਪੰਜਾਬ ਸਾਬਕਾ ਚੇਅਰਮੈਨ ਫੂਡ ਗਰੇਨ, ਹਰਭਗਵਾਨ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਸੁਨਾਮ, ਨੰਦਲਾਲ ਸ਼ਰਮਾ ਜ਼ਿਲ੍ਹਾ ਪ੍ਰਧਾਨ, ਡਾਕਟਰ ਅਮਿੱਤ ਅੱਤਰੀ, ਰਾਮਪਾਲ ਸ਼ਰਮਾ, ਸੁਪਿੰਦਰ ਭਾਰਦਵਾਜ, ਭੀਮ ਸ਼ਰਮਾ ਭੱਠੇ ਵਾਲੇ, ਐਸਡੀਓ ਮਾਂਗੇ ਰਾਮ, ਵੀਰੇਂਦਰ ਸ਼ਰਮਾ, ਲਾਲੀ ਅਤੇ ਸੂਰਜਕੁੰਡ ਮੰਦਰ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਗੋਇਲ, ਵਿਨੋਦ ਗਰਗ, ਸਾਹਿਲ ਬਬਲੂ, ਡਾ. ਸ਼ੁਭਮ, ਰਾਜ ਨਰਾਇਣ, ਰਵਿੰਦਰ ਗੋਇਲ, ਡਾ. ਪੁਨੀਤ, ਡਾ. ਨਰਿੰਦਰ ਆਦਿ ਹਾਜ਼ਰ ਸਨ।

Have something to say? Post your comment

 

More in Malwa

ਸੁਨਾਮ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਵਿਆਹ ਸਮਾਗਮ ਅੱਜ 

ਜ਼ਿਲ੍ਹਾ ਪੈਨਸ਼ਨਰ ਯੂਨੀਅਨ 'ਚ ਸੁਨਾਮ ਇਕਾਈ ਦੇ ਛੇ ਮੈਂਬਰ ਸ਼ਾਮਲ 

ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ-ਵਿਧਾਇਕ ਰੁਪਿੰਦਰ ਸਿੰਘ ਹੈਪੀ

ਚੋਣ ਕਮਿਸ਼ਨ ਵੱਲੋਂ ਬੂਥ ਲੈਵਲ ਏਜੰਟ ਲਗਾਉਣ ਲਈ ਦਿੱਤੇ ਨਿਰਦੇਸ਼ਾਂ ਬਾਰੇ ਰਾਜਨੀਤਿਕ ਪਾਰਟੀਆਂ ਨੂੰ ਦਿੱਤੀ ਜਾਣਕਾਰੀ

ਡਿਪਟੀ ਕਮਿਸ਼ਨਰ ਨੇ ਬਰਿਲੀਐਂਸ ਆਈਲੈਟਸ ਇੰਸਟੀਚਿਊਟ ਦਾ ਲਾਇਸੈਂਸ ਕੀਤਾ ਰੱਦ

ਨੇਤਰ ਬੈਂਕ ਸੰਮਤੀ ਨੇ ਲਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ 

ਮਰਹੂਮ ਸ਼ੁਭ ਕਰਨ ਬੱਲੋ ਦੀ ਬਰਸੀ ਨੂੰ ਲੈਕੇ ਪਿੰਡਾਂ 'ਚ ਲਾਮਬੰਦੀ 

ਡਿਪਟੀ ਕਮਿਸ਼ਨਰ ਨੇ ਸਟਾਰ ਇਨਫੋਟੈੱਕ ਦਾ ਲਾਇਸੈਂਸ ਕੀਤਾ ਰੱਦ

ਲੁਧਿਆਣਾ ; ਸੋਚੀ ਸਮਝੀ ਸਾਜ਼ਿਸ਼ ਤਹਿਤ ਪਤਨੀ ਦਾ ਕਤਲ

ਜ਼ਿਲ੍ਹਾ ਮੈਜਿਸਟਰੇਟ ਨੇ ਪਿੰਡ ਮੀਰਪੁਰ ਵਿਖੇ ਸਥਿਤ ਗੈਸ ਸਟੇਸ਼ਨ ਨੂੰ ਫੋਟੋਗ੍ਰਾਫੀ ਲਈ ਵਰਜਿਤ ਏਰੀਆ ਐਲਾਨਿਆ