ਸੁਨਾਮ : ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਸੁਨਾਮ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਤਰਲੋਚਨ ਸਿੰਘ ਮੋਹਲ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਕੁਲਵਿੰਦਰ ਸਿੰਘ ਮੋਹਲ ਜਨਰਲ ਸਕੱਤਰ, ਹਰਿੰਦਰ ਸਿੰਘ ਵਿਤ ਸਕੱਤਰ, ਦਰਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ (ਲੱਕੀ ਜੱਸਲ) ਮੀਤ ਪ੍ਰਧਾਨ, ਦੁਰਗਾ ਸਿੰਘ ਚੌਹਾਨ ਮੀਤ ਸਕੱਤਰ, ਬਿਕਰਮਜੀਤ ਸਿੰਘ ਔਲਖ ਨੂੰ ਵਿੱਤ ਮੀਤ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਰਣਜੀਤ ਸਿੰਘ ਕੈਂਥ, ਬੰਤ ਸਿੰਘ ਰਾਏ ਨੂੰ ਪ੍ਰਮੁੱਖ ਸਲਾਹਕਾਰ, ਮਲਕੀਤ ਸਿੰਘ ਇੰਚਾਰਜ਼ ਬਰਤਨ ਸਟੋਰ, ਸਾਹਿਬਜੋਤ ਸਿੰਘ ਮੀਡੀਆ ਇੰਚਾਰਜ਼, ਹਰਵਿੰਦਰ ਸਿੰਘ ਰਾਏ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਜਰਨੈਲ ਸਿੰਘ, ਨਵਦੀਪ ਸਿੰਘ ਅਤੇ ਤਰਸੇਮ ਸਿੰਘ ਰਾਏ ਆਦਿ ਨੂੰ ਮੈਂਬਰ ਚੁਣਿਆ ਗਿਆ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਮੇਲ ਸਿੰਘ ਛਾਜਲਾ ਵੱਲੋਂ ਅਰਦਾਸ ਉਪਰੰਤ ਸਿਰਪਾਓ ਦੀ ਬਖਸ਼ਿਸ਼ ਦਿੱਤੀ ਗਈ। ਗੁਰਦੁਆਰਾ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਤਰਲੋਚਨ ਸਿੰਘ ਮੋਹਲ ਨੇ ਕਿਹਾ ਕਿ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ ਤਾਂ ਜੋ ਨੌਜ਼ਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬਾਨ ਦੇ ਜੀਵਨ ਫਲਸਫ਼ੇ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਣ ਲਈ ਕਥਾ ਵਿਚਾਰ ਅਤੇ ਕੀਰਤਨ ਦੀ ਸੇਵਾ ਨਿਰੰਤਰ ਜਾਰੀ ਰਹੇਗੀ।