ਭਿੱਖੀਵਿੰਡ : ਸੰਸਾਰ ਅੰਦਰ ਮਨੁੱਖ ਦੀ ਜ਼ਿੰਦਗੀ ਨੂੰ ਸੁਖਾਵਿਆਂ ਬਣਾਉਣ ਦੇ ਲਈ ਦਿਨ ਬਾ ਦਿਨ ਨਵੀਂ ਤਕਨੋਲੋਜੀ ਹੋਂਦ ਵਿੱਚ ਆ ਰਹੀ ਹੈ ਜਿਸ ਰਾਹੀਂ ਮਨੁੱਖ ਹਜ਼ਾਰਾਂ ਮੀਲਾਂ ਦਾ ਪੈਂਡਾ ਕੁਝ ਘੰਟਿਆਂ ਦੇ ਅੰਦਰ ਹੀ ਤੈਅ ਕਰ ਸਕਦਾ ਹੈ। ਅਜੌਕੇ ਸੰਦਰਭ ਅੰਦਰ ਵੱਖ ਵੱਖ ਕੰਪਨੀਆਂ ਦੇ ਵੱਲੋਂ ਇਲੈਕਟਰੋਨਿਕ ਵਹੀਕਲ ਹੋਂਦ ਵਿੱਚ ਆਉਣ ਦੇ ਨਾਲ ਮਨੁੱਖ ਦੇ ਖਰਚਿਆਂ ਅੰਦਰ ਭਾਰੀ ਤਬਦੀਲੀ ਆਈ ਹੈ। ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ, ਭਾਈ ਨਿਰਮਲ ਸਿੰਘ ਸੁਰ ਸਿੰਘ ਭਾਈ ਹਰਚਰਨ ਸਿੰਘ ਉਬੋਕੇ ਅਤੇ ਭਾਈ ਸੁਖਵਿੰਦਰ ਸਿੰਘ ਖਾਲੜਾ ਨੇ ਡੈਕਸ ਇਲੈਕਟਰੋਨਿਕ ਸਕੂਟਰ ਈ ਰਿਕਸ਼ਾ ਏਜੰਸੀ ਦਾ ਭਿੱਖੀਵਿੰਡ ਵਿਖੇ ਉਦਘਾਟਨ ਕਰਨ ਦੌਰਾਨ ਕੀਤਾ। ਇਹ ਡੈਕਸ ਇਲੈਕਟਰੋਨਿਕ ਈ ਰਿਕਸਾ ਏਜੰਸੀ ਸਰਦਾਰ ਗੁਰਜੰਟ ਸਿੰਘ ਹੋਰਾਂ ਵੱਲੋਂ ਖੋਲੀ ਗਈ ਜਿਨਾਂ ਵੱਲੋਂ ਅੰਮ੍ਰਿਤਸਰ ਰੋਡ ਭਿੱਖੀਵਿੰਡ ਵਿਖੇ ਪਹਿਲਾਂ ਮੋਟਰਸਾਈਕਲ ਸਕੂਟਰਾਂ ਦੀ ਰਿਪੇਅਰ ਦਾ ਕੰਮ ਕੀਤਾ ਜਾਂਦਾ ਹੈ ਇਸ ਸਮੇਂ ਜਿੱਥੇ ਸਮੁੱਚੇ ਪਰਿਵਾਰ ਨੂੰ ਨਵੇਂ ਕਾਰੋਬਾਰ ਸ਼ੁਰੂ ਕਰਨ ਦੌਰਾਨ ਵਿਧਾਈ ਦਿੱਤੀ ਉੱਥੇ ਨਾਲ ਹੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਇਹਨਾਂ ਕੰਮਾਂਕਾਰਾਂ ਵਿੱਚ ਵਾਧੇ ਅਤੇ ਕਮਾਈਆਂ ਵਿੱਚ ਬਰਕਤਾਂ ਪਾਉਣ ਦੀ ਕਾਮਨਾ ਵੀ ਕੀਤੀ। ਉਨਾਂ ਨੇ ਇਲਾਕੇ ਦੇ ਲੋਕਾਂ ਨੂੰ ਵੱਡੀ ਗਿਣਤੀ ਅੰਦਰ ਪ੍ਰਦੂਸ਼ਣ ਤੋਂ ਰਹਿਤ ਵਹੀਕਲਾਂ ਦੀ ਵਰਤੋਂ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਜਗਦੀਸ਼ ਸਿੰਘ ਭਾਈ ਗੁਰਜੰਟ ਸਿੰਘ ਕਵਲਜੀਤ ਸਿੰਘ ਸਾਹਿਲ ਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।