ਸੁਨਾਮ : ਸੁਨਾਮ ਨੇਤਰ ਬੈਂਕ ਸੰਮਤੀ ਵੱਲੋਂ ਅੱਖਾਂ ਦੀ ਜਾਂਚ ਦਾ 69ਵਾਂ ਮੁਫ਼ਤ ਅਪਰੇਸ਼ਨ ਕੈਂਪ ਸੇਠ ਸੋਹਣ ਲਾਲ ਜੈਨ ਮੈਮੋਰੀਅਲ ਚੈਰੀਟੇਬਲ ਆਈ ਹਸਪਤਾਲ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਉਪਰੰਤ ਦੋ ਦਰਜ਼ਨ ਦੇ ਕਰੀਬ ਮਰੀਜ਼ਾਂ ਨੂੰ ਅਪਰੇਸ਼ਨ ਲਈ ਹਾਂਡਾ ਹਸਪਤਾਲ ਪਟਿਆਲਾ ਲਈ ਬੱਸ ਰਾਹੀਂ ਰਵਾਨਾ ਕੀਤਾ। ਕੈਂਪ ਦੇ ਪ੍ਰੋਜੈਕਟ ਚੇਅਰਮੈਨ ਸੁਮਿਤ ਬੰਦਲਿਸ਼ ਨੇ ਦੱਸਿਆ ਕਿ ਨੇਤਰ ਬੈਂਕ ਸੰਮਤੀ ਅੱਖਾਂ ਦੇ ਅਪਰੇਸ਼ਨਾ ਲਈ ਦੂਰ ਦੁਰਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰ ਘਰ ਜਾਕੇ ਉਨ੍ਹਾਂ ਲੋੜਵੰਦ ਗਰੀਬ ਮਰੀਜ਼ਾਂ ਤੱਕ ਪਹੁੰਚ ਕਰਦੀ ਹੈ ਜਿਨ੍ਹਾਂ ਨੂੰ ਅੱਖਾ ਦੇ ਅਪ੍ਰੇਸ਼ਨ ਦੀ ਲੋੜ ਹੈ। ਇਸ ਦੌਰਾਨ ਸੰਮਤੀ ਦੇ ਸਰਗਰਮ ਮੈਂਬਰਾਂ ਗਿਆਨ ਸਿੰਘ ਸੰਧੇ, ਨਰਿੰਦਰ ਪਾਲ ਸ਼ਰਮਾ, ਗੋਪਾਲ ਸ਼ਰਮਾ ਅਤੇ ਜੀਵਨ ਬਾਂਸਲ ਨੇ ਦੱਸਿਆ ਕਿ ਜਲਦੀ ਹੀ ਸੁਨਾਮ ਏਰੀਆ ਨੂੰ ਮੁਫ਼ਤ ਅੱਖਾਂ ਦਾ ਹਸਪਤਾਲ ਬਣਕੇ ਤਿਆਰ ਮਿਲ ਜਾਵੇਗਾ ਫਿਰ ਕਿਸੇ ਵੀ ਮਰੀਜ਼ ਨੂੰ ਪਟਿਆਲਾ ਜਾ ਲੁਧਿਆਣਾ ਨਹੀਂ ਜਾਣਾ ਪਵੇਗਾ। ਸੰਮਤੀ ਦੇ ਸੈਕਟਰੀ ਪ੍ਰਮੋਦ ਕੁਮਾਰ ਨੀਟੂ ਨੇ ਦੱਸਿਆ ਕਿ ਸੰਮਤੀ ਹੁਣ ਤੱਕ ਪੰਦਰਾਂ ਹਜ਼ਾਰ ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਵਾ ਚੁੱਕੀ ਹੈ। ਸੰਮਤੀ ਹਰ ਮਹੀਨੇ ਇੱਕ ਜਾਂ ਦੋ ਵਾਰ ਕੈਂਪ ਲਾ ਦਿੰਦੀ ਹੈ। ਰਾਕੇਸ਼ ਸ਼ਰਮਾ ਅਤੇ ਜੀਵਨ ਬਾਂਸਲ ਮਰੀਜ਼ਾਂ ਨੂੰ ਆਪਣੀ ਦੇਖ ਰੇਖ ਵਿੱਚ ਪਟਿਆਲਾ ਲੈਕੇ ਗਏ ਅਤੇ ਕਿਹਾ ਕਿ ਮਰੀਜ਼ਾਂ ਦੀ ਪੱਟੀ ਕੱਲ੍ਹ ਸਵੇਰੇ ਖੁੱਲ੍ਹੇਗੀ। ਪ੍ਰਧਾਨ ਰਾਕੇਸ਼ ਜਿੰਦਲ ਨੇ ਦੱਸਿਆ ਸੁਨਾਮ ਨੇਤਰ ਬੈਂਕ ਸੰਮਤੀ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਤੀ ਆਧੁਨਿਕ ਸੁਵਿਧਾਵਾਂ ਨਾਲ ਲੈਸ ਅੱਖਾਂ ਦਾ ਹਸਪਤਾਲ ਸੁਨਾਮ ਇਲਾਕੇ ਦੇ ਨੂੰ ਦਿੱਤਾ ਜਾਵੇਗਾ।