ਅੱਜ ਪੰਜਾਬੀ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿਖੇ ਸੱਤ ਅਤੇ ਅੱਠ ਮਾਰਚ ਨੂੰ ਹੋਣ ਜਾ ਰਹੀ ਅੰਤਰ ਰਾਸ਼ਟਰੀ ਕਾਨਫਰੰਸ ਦਾ ਸ਼ਡਿਊਲ ਜਾਰੀ ਕੀਤਾ ਗਿਆ। ਮਾਰਚ ਮਹੀਨੇ ਵਿੱਚ ਹੋਣ ਜਾ ਰਹੀ ਇਹ ਕਾਨਫਰੰਸ ਮਕੈਨੀਕਲ ਇੰਜੀਨੀਅਰਿੰਗ ਅਤੇ ਸਿਵਲ ਇੰਜੀਨੀਅਰਿੰਗ ਵੱਲੋਂ ਸਾਂਝੇ ਤੌਰ ਉੱਤੇ ਕਰਵਾਈ ਜਾ ਰਹੀ ਹੈ। ਕਾਨਫਰੰਸ ਬਾਰੇ ਦੋਨੋਂ ਵਿਭਾਗਾਂ ਦੇ ਮੁਖੀ ਸਾਹਿਬਾਂ ਡਾ. ਬਲਰਾਜ ਸਿੰਘ ਸੈਣੀ ਅਤੇ ਡਾ. ਗੁਰਪ੍ਰੀਤ ਸਿੰਘ ਧਨੋਆ ਵੱਲੋਂ ਦੱਸਿਆ ਗਿਆ ਕਿ ਇਸ ਕਾਨਫਰੰਸ ਦਾ ਮੁੱਖ਼ ਥੀਮ ‘ਅਡਵਾਂਸਸ ਇਨ ਇਨਵਾਇਰਨਮੈਂਟਲ ਐਂਡ ਸਸਟੇਨੇਬਲ ਇੰਜੀਨੀਅਰਿੰਗ’ ਹੈ। ਅੱਜ ਕਾਨਫਰੰਸ ਦਾ ਇੱਕ ਵੱਡਾ ਫਲੈਕਸ ਦਿਖਾਦਿਆਂ ਕਾਨਫਰੰਸ ਦੇ ਕਨਵੀਨਰ ਡਾ. ਖੁਸ਼ਦੀਪ ਗੋਇਲ ਨੇ ਦੱਸਿਆ ਕਿ ਇਹ ਕਾਨਫਰੰਸ ਆਨਲਾਈਨ ਅਤੇ ਆਫਲਾਈਨ ਦੋਨਾਂ ਮਾਧਿਅਮ ਰਾਹੀਂ ਕੀਤੀ ਜਾਵੇਗੀ ਅਤੇ ਇਸ ਕਾਨਫਰੰਸ ਵਿੱਚ ਸਕਾਲਰਜ਼ ਅਤੇ ਅਕਾਦਮਿਕ ਖੇਤਰ ਵਿੱਚ ਜੁੜੇ ਖੋਜੀਆਂ ਤੋਂ ਪੇਪਰ ਪੜ੍ਹਨ ਲਈ ਕੋਈ ਵੀ ਫੀਸ ਨਹੀਂ ਲਈ ਜਾਵੇਗੀ। ਡਾ. ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਕੀ ਨੋਟ ਸਪੀਕਰ ਇਥੋਪੀਆ ਦੀ ਐਂਬੋ ਯੂਨੀਵਰਸਿਟੀ ਤੋਂ ਪ੍ਰੋਫੈਸਰ ਅੰਕਿਤ ਚੱਕਰਵਰਤੀ, ਕਲੋਰਾਡੋ ਸਕੂਲ ਆਫ਼ ਮਾਈਂਨਜ਼, ਯੂ.ਐਸ.ਏ. ਤੋਂ ਡਾ.ਅੰਕਿਤ ਸ਼ਰਮਾ ਅਤੇ ਯੂ.ਕੇ. ਤੋਂ ਡਾ.ਪੰਕਜ ਕਾਂਸਲ ਹੋਣਗੇ। ਇਸ ਕਾਨਫਰੰਸ ਵਿੱਚ ਹੁਣ ਤੱਕ ਸੱਠ ਖੋਜ ਪੱਤਰ ਆ ਚੁੱਕੇ ਹਨ। ਜਿਹਨਾਂ ਵਿੱਚੋਂ ਚੁਣਵੇਂ ਖੋਜ਼ ਪੱਤਰਾਂ ਨੂੰ ਜਰਨਲ ਵਿੱਚ ਛਾਪਿਆ ਜਾਵੇਗਾ। ਅੱਜ ਕਾਨਫਰੰਸ ਸ਼ਡਿਊਲ ਦੇ ਸਬੰਧੀ ਇੱਕ ਫਲੈਕਸ ਜਾਰੀ ਕਰਨ ਸਮੇਂ ਮਕੈਨੀਕਲ ਇੰਜੀਨੀਅਰਿੰਗ ਅਤੇ ਸਿਵਿਲ ਇੰਜੀਨੀਅਰਿੰਗ ਦੇ ਫੈਕਲਟੀ ਮੈਬਰਜ਼, ਪੰਜ-ਸਾਲਾ ਏਕੀਕ੍ਰਿਤ ਪ੍ਰੋਗਰਾਮ ਦੇ ਡੀਨ, ਡਾ. ਇੰਦਰਪ੍ਰੀਤ ਸਿੰਘ ਅਹੂਜਾ, ਐਡੀਸ਼ਨਲ ਕੰਟਰੋਲਰ ਡਾ. ਗੁਰਪ੍ਰੀਤ ਸਿੰਘ ਸਿੱਧੂ, ਡਾ. ਹਿਮਾਸੂੰ ਅਗਰਵਾਲ, ਮੁਖੀ ਕੰਪਿਊਟਰ ਇੰਜੀਨੀਅਰਿੰਗ, ਡਾ ਕੁਲਵਿੰਦਰ ਸਿੰਘ ਮੱਲੀ, ਮੁਖੀ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਵਿਭਾਗ ਅਤੇ ਐਨ. ਐੱਸ. ਐੱਸ ਦੇ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ, ਵੀ ਹਾਜ਼ਿਰ ਸਨ।
ਵੱਲੋਂ :- ਡਾ. ਚਰਨਜੀਤ ਨੌਹਰਾ, 8146646477