ਸੁਨਾਮ : ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਸੁਨਾਮ ਵੱਲੋਂ ਐਸ ਯੂ ਐਸ ਹੈਲਪਿੰਗ ਹੈਂਡ ਫਾਊਂਡੇਸ਼ਨ ਕੈਨੇਡਾ ਦੇ ਸਹਿਯੋਗ ਨਾਲ ਚਾਰ ਜਰੂਰਤਮੰਦ ਲੜਕੀਆਂ ਦਾ ਵਿਆਹ 21 ਫਰਵਰੀ ਦਿਨ ਸ਼ੁੱਕਰਵਾਰ ਨੂੰ ਸ਼ਹੀਦ ਊਧਮ ਸਿੰਘ ਕੰਪਲੈਕਸ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਕੀਤੇ ਜਾਣਗੇ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਕਰਨੈਲ ਸਿੰਘ ਢੋਟ ਅਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਕਾਕਾ ਠੇਕੇਦਾਰ ਨੇ ਦੱਸਿਆ ਕਿ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਵੱਲੋਂ ਲੜਕੀਆਂ ਦੀ ਸ਼ਾਦੀ ਤੋਂ ਇਲਾਵਾ ਅਗਲੇ ਦਿਨ 22 ਫਰਵਰੀ ਸ਼ਨਿੱਚਰਵਾਰ ਨੂੰ ਅੱਖਾਂ ਦਾ ਫਰੀ ਚੈਕ ਅੱਪ ਅਤੇ ਆਪਰੇਸ਼ਨ ਕੈਂਪ ਵੀ ਲਗਾਇਆ ਜਾਵੇਗਾ। ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਪਰਮਜੀਤ ਸਿੰਘ ਐਮਐਸ ਆਈ ਸੰਗਰੂਰ ਮਰੀਜਾਂ ਦੇ ਆਪਰੇਸ਼ਨ ਕਰਨਗੇ ਅਤੇ ਲੈਂਜ ਮੁਫਤ ਪਾਏ ਜਾਣਗੇ। ਇਹ ਕੈਂਪ ਸਵੇਰੇ 9 ਵਜੇ ਸ਼ੁਰੂ ਹੋਵੇਗਾ ਉਹਨਾਂ ਦੱਸਿਆ ਕਿ ਇਹ ਲੋਕ ਭਲਾਈ ਕਾਰਜ ਸ਼ਹੀਦ ਉਧਮ ਸਿੰਘ ਜੀ ਨੂੰ ਸਮਰਪਿਤ ਹੋਣਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦਿਆਲ ਸਿੰਘ, ਰਜਿੰਦਰ ਸਿੰਘ ਕੈਫੀ, ਗੁਰਤੇਗ ਸਿੰਘ, ਮੱਖਣ ਸਿੰਘ, ਹਰਪਾਲ ਹਾਂਡਾ, ਭਾਈ ਕਰਮਜੀਤ ਸਿੰਘ, ਅਸ਼ਵਨੀ ਸ਼ਰਮਾ ਨੀਟੂ ਆਦਿ ਮੈਂਬਰ ਹਾਜ਼ਰ ਸਨ।