ਸੁਨਾਮ : ਸੁਨਾਮ ਤੋਂ ਸੀਨੀਅਰ ਪੱਤਰਕਾਰ ਸੁਸ਼ੀਲ ਕਾਂਸਲ, ਕਾਰੋਬਾਰੀ ਮੁਕੇਸ਼ ਕਾਂਸਲ ਅਤੇ ਬਠਿੰਡਾ ਰਿਫਾਇਨਰੀ ਦੇ ਏਜੀਐਮ ਜਤਿੰਦਰ ਕਾਂਸਲ (ਸੋਨੂੰ)ਦੇ ਸਤਿਕਾਰ ਯੋਗ ਪਿਤਾ ਖੇਤੀਬਾੜੀ ਵਿਕਾਸ ਬੈਂਕ ਸੰਗਰੂਰ ਦੇ ਸੇਵਾ ਮੁਕਤ ਜ਼ਿਲ੍ਹਾ ਮੈਨੇਜਰ ਸੁਭਾਸ਼ ਚੰਦਰ ਕਾਂਸਲ ਦੇ ਦਿਹਾਂਤ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਹੋਰਨਾਂ ਸਖ਼ਸ਼ੀਅਤਾਂ ਨੇ ਕਾਂਸਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬਠਿੰਡਾ ਰਿਫਾਇਨਰੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਪ੍ਰਭ ਦਾਸ, ਸੀਨੀਅਰ ਪੱਤਰਕਾਰ ਅਤੇ ਗ੍ਰੇਟਰ ਕੋਟਾ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਅਨਿਲ ਭਾਰਦਵਾਜ ਨੇ ਭੇਜੇ ਸ਼ੋਕ ਸੰਦੇਸ਼ ਰਾਹੀਂ ਸੁਭਾਸ਼ ਚੰਦਰ ਕਾਂਸਲ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਾਜਿੰਦਰ ਦੀਪਾ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ, ਪੰਜਾਬ ਐਗਰੋ ਦੇ ਸਾਬਕਾ ਚੇਅਰਪਰਸਨ ਗੀਤਾ ਸ਼ਰਮਾ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਤਿਗੁਰ ਸਿੰਘ ਨਮੋਲ ਨੇ ਪੀਏਡੀਬੀ ਦੇ ਸੇਵਾ ਮੁਕਤ ਜ਼ਿਲ੍ਹਾ ਮੈਨੇਜਰ ਸੁਭਾਸ਼ ਚੰਦਰ ਕਾਂਸਲ ਦੀ ਮੌਤ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਡਿਊਟੀ ਪੂਰੀ ਲਗਨ ਤੇ ਦ੍ਰਿੜਤਾ ਨਾਲ ਨਿਭਾਈ। ਉਨ੍ਹਾਂ ਆਖਿਆ ਕਿ ਸੁਭਾਸ਼ ਕਾਂਸਲ ਨੇ ਕਰੀਬ ਚਾਰ ਦਹਾਕੇ ਸੁਨਾਮ ਵਿਖੇ ਸਥਿਤ ਇਤਿਹਾਸਕ ਮੰਦਿਰ ਸ੍ਰੀ ਬ੍ਰਹਮਸਿਰਾ ਵਿਖੇ ਸੇਵਾਵਾਂ ਨਿਭਾਵਾਈਆਂ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਵਰਗੀ ਸੁਭਾਸ਼ ਚੰਦਰ ਕਾਂਸਲ ਨਮਿੱਤ ਰੱਖੇ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 28 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਸ਼ਿਵ ਨਿਕੇਤਨ ਧਰਮਸ਼ਾਲਾ ਸੁਨਾਮ ਵਿਖੇ 1 ਤੋਂ 2 ਵਜੇ ਤੱਕ ਪਵੇਗਾ। ਇਸ ਮੌਕੇ ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਵਾਈਸ ਚੇਅਰਮੈਨ ਘਣਸ਼ਿਆਮ ਕਾਂਸਲ, ਰਾਜੀਵ ਗਰਗ, ਮਨੀ ਸਰਾਓ, ਵਿਕਰਮ ਗਰਗ ਵਿੱਕੀ ਆਦਿ ਹਾਜ਼ਰ ਸਨ।