ਹੁਸ਼ਿਆਰਪੁਰ : ਹੁਸ਼ਿਆਰਪੁਰ ਤੋਂ ਦਸੂਹਾ ਰੋਡ ਪਿੰਡ ਘਾਸੀਪੁਰ ਨਜਦੀਕ ਇੱਕ ਚੱਲਦੀ ਕਾਰ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਸਹਿਲ ਪੁੱਤਰ ਹਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਜਾਗਲ (ਸੰਸਾਰਪੁਰ) ਥਾਣਾ ਦਸੂਹਾ ਆਪਣੀ ਕਾਰ ਨੰਬਰ ਪੀ.ਬੀ 10 ਈ ਡੀ 3484 ਤੇ ਸਵਾਰ ਹੋ ਕੇ ਹੁਸ਼ਿਆਪੁਰ ਨੂੰ ਜਾ ਰਹੇ ਸੀ ਜਦੋਂ ਉਨਾਂ੍ਹ ਦੀ ਕਾਰ ਪਿੰਡ ਘਾਸੀ ਪੁਰ ਨਜਦੀਕ ਪਹੁੰਚੀ ਤਾ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਨੂੰ ਅੱਗ ਲੱਗਣ ਦਾ ਕਾਰਨ ਖਬਰ ਲਿਖੇ ਜਾਣ ਤੱਕ ਪਤਾ ਨਹੀ ਚੱਲਿਆ। ਸੂਚਨਾ ਮਿਲਦਿਆ ਹੀ ਥਾਣਾ ਹਰਿਆਣਾ ਦੇ ਐੱਚ ਐੱਚ ਓ ਹਰੀਸ਼ ਕੁਮਾਰ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਜਗਾ ਤੇ ਪਹੁੰਚੇ। ਰਾਹਗੀਰਾਂ ਦੀ ਮਦਦ ਨਾਲ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਵੀ ਕੀਤੀ। ਇਸ ਦੌਰਾਨ ਕਿਸੇ ਰਾਹਗੀਰ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਤੇ ਮੌਕੇ ਤੇ ਪੁੱਜੀ ਟੀਮ ਨੇ ਅੱਗ ਉੱਪਰ ਕਾਬੂ ਪਾਇਆ।ਗੱਡੀ ‘ਚ ਸਵਾਰ ਵਿਅਕਤੀ ਸਮੇਂ ਸਿਰ ਗੱਡੀ ‘ਚੋ ਬਾਹਰ ਨਿਕਲ ਗਏ ਤੇ ਜਾਨੀ ਨੁਕਸਾਨ ਤੋ ਬਚਾਅ ਰਿਹਾ ਪ੍ਰੰਤੂ ਅੱਗ ਲੱਗਣ ਕਾਰਨ ਕਾਰ ਪੂਰੀ ਤਰਾਂ੍ਹ ਨੁਕਸਾਨੀ ਗਈ।