ਸੁਨਾਮ : ਸ਼੍ਰੀ ਨੀਲ ਕੰਠੇਸ਼ਵਰ ਸੀਤਾਸਰ ਧਾਮ ਮੰਦਿਰ ਕਮੇਟੀ ਵੱਲੋਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਪ੍ਰਭਾਵਸ਼ਾਲੀ ਸ਼ੋਭਾ ਯਾਤਰਾ ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਵੱਧ ਚੜ ਕੇ ਹਿੱਸਾ ਲਿਆ। ਸ਼ੋਭਾ ਯਾਤਰਾ ਦੇ ਮੁੱਖ ਆਕਰਸ਼ਨ ਦਾ ਕੇਂਦਰ ਭੋਲੇ ਨਾਥ ਦੀ ਬਰਾਤ ਵਿੱਚ ਸ਼ਾਮਿਲ ਬਰਾਤੀਆਂ ਦਾ ਨਾਚ ਭੰਗੜਾ ਰਿਹਾ। ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਚੌਂਕਾਂ ਵਿੱਚ ਵੀ ਉਨ੍ਹਾਂ ਨੇ ਖੁਸ਼ੀ ਮਨਾਉਂਦੇ ਹੋਏ ਭੰਗੜਾ ਪਾਇਆ ਤਾਂ ਦੇਖਣ ਵਾਲੇ ਲੋਕਾਂ ਨੇ ਉਸ ਦਾ ਖੂਬ ਆਨੰਦ ਮਾਣਿਆ। ਇਹ ਸ਼ੋਭਾ ਯਾਤਰਾ ਸੀਤਾ ਸਰ ਧਾਮ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਪ੍ਰਮੁੱਖ ਵਿਚਾਰਾਂ ਵਿੱਚੋਂ ਦੀ ਲੰਘੀ ਜਿੱਥੇ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ੋਭਾ ਯਾਤਰਾ ਦਾ ਜ਼ੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ ਉੱਥੇ ਹੀ ਬਹੁਤ ਥਾਵਾਂ ਤੇ ਸ਼ੋਭਾ ਯਾਤਰਾ ਲਈ ਵੱਖ ਵੱਖ ਪ੍ਰਕਾਰ ਦੀਆਂ ਸਟਾਲਾਂ ਲਗਾਈਆਂ ਗਈਆਂ ਸਨ। ਸੁੰਦਰ ਸਵਾਗਤੀ ਗੇਟ ਬਣਾਏ ਗਏ ਸਨ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਵਾਲਿਆਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਮੌਕੇ ਤੇ ਹੀ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ। ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਦੇਵਤਿਆਂ ਦੀਆਂ ਮੂਰਤੀਆਂ ਆਦਿ ਝਾਕੀਆਂ ਦੇ ਰੂਪ ਵਿੱਚ ਦਿਖਾਈਆਂ ਗਈਆਂ ਸਨ ਇਸ ਤੋਂ ਪਹਿਲਾਂ ਸੁੰਦਰ ਪਾਲਕੀ ਸਜਾਕੇ ਉਸ ਵਿੱਚ ਮਹਾਂਸ਼ਿਵ ਪੁਰਾਣ ਗ੍ਰੰਥ ਸੁਸ਼ੋਭਿਤ ਸਨ। ਇਸ ਸ਼ੋਭਾ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਬਹੁਤ ਭਾਰੀ ਉਤਸ਼ਾਹ ਸੀ ਅਤੇ ਕੱਲ ਮਹਾ ਸ਼ਿਵਰਾਤਰੀ ਦਾ ਆਯੋਜਨ ਨੀਲ ਕੰਠੇਸ਼ਵਰ ਰਾਮ ਮੰਦਿਰ ਸੀਤਾ ਸਰ ਵਿਖੇ ਬੜੇ ਵੱਡੇ ਮੇਲੇ ਦੇ ਰੂਪ ਵਿੱਚ ਮਨਾਇਆ ਜਾਵੇਗਾ ਜਿੱਥੇ ਸਾਰਾ ਦਿਨ ਭੰਡਾਰੇ ਅਟੁੱਟ ਵਰਤਨਗੇ ਹਵਨ ਪੂਜਾ ਸਾਰਾ ਦਿਨ ਚਲਦੇ ਰਹਿਣਗੇ।