ਚਮੋਲੀ : ਉਤਰਾਖੰਡ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 4.3 ਮਾਪੀ ਗਈ। ਭੂਚਾਲ ਕਾਰਨ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਭੂਚਾਲ ਚਮੋਲੀ ਜ਼ਿਲੇ ਦੇ ਜੋਸ਼ੀਮਠ ਤੋਂ ਉੱਤਰ ਪੱਛਮ ਵਿਚ 44 ਕਿਲੋਮੀਟਰ ਦੂਰ ਆਇਆ। ਪਹਾੜੀ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਚਮੋਲੀ, ਪਉੜੀ, ਗੜ੍ਹਵਾਲ ਅਤੇ ਦੇਹਰਾਦੂਨ ਵਿਚ ਝਟਕੇ ਮਹਿਸੂਸ ਕੀਤੇ ਗਏ। ਸਥਾਨਕ ਪ੍ਰਸ਼ਾਸਨ ਇਸ ਮਗਰੋਂ ਤੁਰੰਤ ਹਰਕਤ ਵਿਚ ਆ ਗਿਆ ਹੈ ਅਤੇ ਆਪਣੇ ਪੱਧਰ ਉਤੇ ਬਚਾਓ ਕਾਰਵਾਈ ਸ਼ੁਰੂ ਕਰ ਦਿਤੀ ਹੈ। ਹੁਣ ਤਕ ਮਿਲੀਆਂ ਖ਼ਬਰਾਂ ਅਨੁਸਾਰ ਕਿਸੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ।