ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਪ੍ਰੋ.(ਡਾ.) ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਹਰਜੀਤ ਕੌਰ ਵਿਰਕ ਰਚਿਤ ਨਾਵਲ ‘ਘੱਗਰ ਕੰਢੇ ਦੇ ਕਜ਼ਾਕ’ ‘ਤੇ ਵਿਚਾਰ ਚਰਚਾ ਕਰਵਾਈ ਗਈ ਅਤੇ ਨਾਵਲ ਲੋਕ-ਅਰਪਣ ਕੀਤਾ ਗਿਆ। ਨਾਵਲ ਦੇ ਰੂਪਾਂਤਮਕ ਤੇ ਥੀਮੈਟਿਕ ਪੱਖ ਨੂੰ ਲੈਕੇ ਵੱਖ-ਵੱਖ ਵਿਦਵਾਨਾਂ ਵੱਲੋਂ ਪਰਚੇ ਪੜ੍ਹੇ ਗਏ। ਹਰਜੀਤ ਕੌਰ ਵਿਰਕ ਰਚਿਤ ਨਾਵਲ ‘ਘੱਗਰ ਕੰਢੇ ਦੇ ਕਜ਼ਾਕ’ ਦਾ ਕੇਂਦਰੀ ਸਰੋਕਾਰ ਪੰਜਾਬ ਵਿਚ ਫੈਲ ਰਹੀ ਨਸਿਆ ਦੀ ਅਲਾਮਤ ਹੈ। ਕਾਲਜ ਪ੍ਰਿੰਸੀਪਲ ਪ੍ਰੋ.(ਡਾ.) ਸੁਖਵਿੰਦਰ ਸਿੰਘ ਦੁਆਰਾ ਇਸ ਵਿਚਾਰ-ਚਰਚਾ ਵਿਚ ਸ਼ਾਮਿਲ ਹੋਣ ਵਾਲ਼ੇ ਵੱਖ-ਵੱਖ ਵਿਦਵਾਨਾਂ ਜਸਵੀਰ ਰਾਣਾ, ਸਹਾਇਕ ਪ੍ਰੋ. ਡਾ. ਗੁਰਮੀਤ ਕੌਰ, ਡਾ. ਪੁਸ਼ਵਿੰਦਰ ਕੌਰ ਅਤੇ ਸਹਾਇਕ ਪ੍ਰੋ. ਪ੍ਰਭਜੀਤ ਕੌਰ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ। ਇਸਦੇ ਨਾਲ਼ ਹੀ ਉਨ੍ਹਾਂ ਨਾਵਲ ਦੇ ਹਵਾਲੇ ਨਾਲ ਨਸਿਆਂ ਦੀ ਮਾੜੀ ਆਦਤ ਨੂੰ ਕੇਂਦਰੀ ਸਮੱਸਿਆਕਾਰ ਦੇ ਤੌਰ ’ਤੇ ਉਭਾਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਵਿਚਾਰ-ਚਰਚਾ ਵਿਚ ਜਸਵੀਰ ਰਾਣਾ ਜੀ ਨੇ ਸੰਬੰਧਤ ਨਾਵਲ ਬਾਬਤ ਮੁਖ ਭਾਸ਼ਣ ਦਿੱਤਾ। ਜਸਵੀਰ ਰਾਣਾ ਨੇ ‘ਘੱਗਰ ਕੰਢੇ ਦੇ ਕਜ਼ਾਕ’ ਨਾਵਲ ਨੂੰ ਰੂਪਾਤਮਕ ਅਤੇ ਵਿਚਾਰਧਾਰਕ ਤੌਰ ’ਤੇ ਪੰਜਾਬੀ ਨਾਵਲ ਜਗਤ ਵਿਚ ਗ਼ੌਲਣਯੋਗ ਰਚਨਾ ਮੰਨਿਆ। ਇਸੇ ਤਰ੍ਹਾਂ ਹੀ ਡਾ. ਗੁਰਮੀਤ ਕੌਰ, ਡਾ. ਪੁਸ਼ਵਿੰਦਰ ਕੌਰ ਅਤੇ ਸਹਾਇਕ ਪ੍ਰੋ. ਪ੍ਰਭਜੀਤ ਕੌਰ ਨੇ ਨਾਵਲ ਬਾਬਤ ਆਪਣੀਆਂ ਮੁੱਲਵਾਨ ਧਾਰਨਾਵਾਂ ਪੇਸ਼ ਕੀਤੀਆਂ। ਇਸ ਸਮੇਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋ. ਗੁਰਨੈਬ ਸਿੰਘ, ਡਾ ਸਵਾਮੀ ਸਰਬਜੀਤ ਸਿੰਘ, ਡਾ ਜਸਪਾਲ ਸਿੰਘ, ਸਹਾਇਕ ਪ੍ਰੋ. ਰਣਜੀਤ ਸਿੰਘ, ਡਾ. ਗਗਨਦੀਪ ਸਿੰਘ ਸਹਾਇਕ ਪ੍ਰੋ., ਨਰਦੀਪ ਸਿੰਘ, ਸਹਾਇਕ ਪ੍ਰੋ. ਪ੍ਰਭਜੀਤ ਕੌਰ, ਅੰਗਰੇਜ਼ੀ ਵਿਭਾਗ ਤੋਂ ਸਹਾਇਕ ਪ੍ਰੋ. ਸਤਿੰਦਰ ਸਿੰਘ, ਡਾ ਰੂਬੀ ਜਿੰਦਲ, ਸਹਾਇਕ ਪ੍ਰੋ. ਪ੍ਰਿਤਪਾਲ ਸਿੰਘ, ਸਹਾਇਕ ਪ੍ਰੋ, ਤਨਵੀਰ, ਵਿੱਕੀ, ਮਨੀ ਬਾਂਸਲ, ਇਤਿਹਾਸ ਵਿਭਾਗ ਤੋਂ ਸਹਾਇਕ ਪ੍ਰੋ. ਸੁਮਨ, ਸਿੰਗਾਰਾਂ ਸਿੰਘ ਅਤੇ ਸਮੂਹ ਵਿਦਿਆਰਥੀ ਸ਼ਾਮਿਲ ਸਨ।