ਪੰਜਾਬ : ਪੰਜਾਬ ਦੇ ਸਮੂਹ ਸਬ-ਰਜਿਸਟਰਾਰਾਂ, ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਸਮੂਹਿਕ ਹੜਤਾਲ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ 7 ਮਾਰਚ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਰਜਿਸਟਰੀਆਂ ਨਾ ਹੋਣ ਕਰਕੇ ਲੋਕ ਕਾਫੀ ਪ੍ਰੇਸ਼ਾਨ ਸੀ। ਹੁਣ ਕਾਨੂੰਨਗੋ ਨੂੰ ਜ਼ਮੀਨ ਦੀ ਰਜਿਸਟਰੀ ਕਰਨ ਦਾ ਅਧਿਕਾਰ ਦੇਣ ਲਈ ਪੱਤਰ ਜਾਰੀ ਕੀਤਾ ਗਿਆ ਹੈ।
ਹੜਤਾਲ ਕਾਰਨ ਜ਼ਮੀਨਾਂ ਦੀ ਰਜਿਸਟਰੀ ਨਹੀਂ ਕੀਤੀ ਜਾਣੀ। ਦੂਜੇ ਪਾਸੇ ਪਟਵਾਰੀ ਤੇ ਕਾਨੂੰਨਗੋ ਆਪਣੀ ਡਿਊਟੀ ‘ਤੇ ਕੰਮ ਕਰ ਰਹੇ ਹਨ। ਇਸੇ ਵਿਚਾਲੇ ਹੁਣ ਬਠਿੰਡਾ ਦੇ ਡੀਸੀ ਵੱਲੋਂ ਕਾਨੂੰਨਗੋ ਦੀ ਡਿਊਟੀ ਲਗਾਈ ਹੈ ਜਿਥੇ ਸਬ-ਰਜਿਸਟਾਰ ਦੇ ਦਫਤਰ ਵਿਚ ਉਹ ਜ਼ਮੀਨਾਂ ਦੀ ਰਜਿਸਟਰੀ ਕਰਨਗੇ। ਕਿਉਂਕਿ ਲੋਕ ਦਫਤਰਾਂ ਦੇ ਚੱਕਰ ਕੱਟ ਕੇ ਕਾਫੀ ਪ੍ਰੇਸ਼ਾਨ ਹੋ ਰਹੇ ਹਨ।