ਸੁਨਾਮ : ਸੁਨਾਮ ਨੇੜਲੇ ਪਿੰਡ ਛਾਜਲੀ ਵਿਖੇ ਸਹਿਕਾਰੀ ਬਹੁਮੰਤਵੀ ਕੋਆਪਰੇਟਿਵ ਸੁਸਾਇਟੀ ਦੀ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਮੁਖਤਿਆਰ ਸਿੰਘ ਸਿੱਧੂ ਨੂੰ ਪ੍ਰਧਾਨ ਚੁਣਿਆ ਗਿਆ, ਗੁਰਬਾਜ ਸਿੰਘ ਛਾਜਲਾ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਸਮਰਾਓ ਨੂੰ ਜੂਨੀਅਰ ਮੀਤ ਚੁਣਿਆ ਗਿਆ। ਜਸਵੀਰ ਕੌਰ ਛਾਜਲਾ ਪਤਨੀ ਪ੍ਰਗਟ ਸਿੰਘ ਛਾਜਲਾ, ਗੁਰਮਿਲਾਪ ਸਿੰਘ, ਪ੍ਰਗਟ ਸਿੰਘ ਪੂਨੀਆਂ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਦੱਸਣਯੋਗ ਹੈ ਕਿ ਮੁਖਤਿਆਰ ਸਿੰਘ ਸਿੱਧੂ ਨੂੰ ਸਹਿਕਾਰੀ ਸਭਾ ਦਾ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ ਹੈ। ਨਵੀਂ ਚੁਣੀ ਕਮੇਟੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਮੈਂਬਰਾਂ ਦੇ ਸਹਿਯੋਗ ਨਾਲ ਸੁਸਾਇਟੀ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਗੁਰਬਿਆਸ ਸਿੰਘ ਸਰਪੰਚ ਛਾਜਲੀ, ਬਿਕਰਮਜੀਤ ਸਿੰਘ ਵਿੱਕੀ, ਜਥੇਦਾਰ ਭਰਪੂਰ ਸਿੰਘ ਕਾਹਲ, ਗੁਰਮੇਲ ਸਿੰਘ ਪੂਨੀਆਂ, ਗੁਰਸੇਵਕ ਸਿੰਘ ਧਾਲੀਵਾਲ ਪੰਚ, ਸੰਸਾਰ ਸਿੰਘ ਬੋਲਾ, ਸਪਿੰਦਰ ਸਿੰਘ ਕਾਹਲ, ਸਤਨਾਮ ਸਿੰਘ ਨੰਬਰਦਾਰ, ਦੀਪ ਕੰਬੋਜ ਪੰਚ, ਸਤਗੁਰ ਸਿੰਘ ਨੰਬਰਦਾਰ ਰਾਜਪਾਲ ਸਿੰਘ ਪੂਨੀਆਂ, ਭਗਵਾਨ ਸਿੰਘ, ਜਗਸੀਰ ਸਿੰਘ ਸਾਬਕਾ ਸਰਪੰਚ ਛਾਜਲਾ, ਨਿਸ਼ਾਨ ਸਿੰਘ ਭੱਠੇ ਵਾਲਾ, ਰਿਖੀ ਸਿੰਘ ਸਰਾਓ ਆਦਿ ਹਾਜ਼ਰ ਸਨ।