ਸ਼ਹੀਦ ਊਧਮ ਸਿੰਘ ਦੇ ਬਹਾਦਰੀ ਦਿਵਸ ਨੂੰ ਹੋਵੇਗੀ ਸਮਰਪਿਤ
ਸੁਨਾਮ : ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਮਹਾਨ ਕ੍ਰਾਂਤੀਕਾਰੀ ਸੁਨਾਮ ਦੇ ਜੰਮਪਲ ਸ਼ਹੀਦ ਊਧਮ ਸਿੰਘ ਦੀ ਬਹਾਦਰੀ ਦਿਵਸ ਨੂੰ ਸਮਰਪਿਤ " ਨਸ਼ਾ ਮੁਕਤ ਪੰਜਾਬ " ਸਾਈਕਲ ਰੈਲੀ 13 ਮਾਰਚ ਨੂੰ ਸੁਨਾਮ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਸਾਈਕਲ ਰੈਲੀ ਦੇ ਪ੍ਰੰਬਧਕਾਂ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸ਼ਮੂਲੀਅਤ ਕਰਨ ਲਈ ਸੱਦਾ ਪੱਤਰ ਦਿੱਤਾ ਹੈ। ਕੰਬੋਜ਼ ਇੰਟਰਨੈਸ਼ਨਲ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਹਰਦਿਆਲ ਸਿੰਘ ਕੰਬੋਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਜੀ ਨੇ ਲੰਦਨ ਦੇ ਕੈਕਸਟਨ ਹਾਲ ਵਿੱਚ 13 ਮਾਰਚ 1940 ਨੂੰ ਸਾਬਕਾ ਗਵਰਨਰ ਪੰਜਾਬ ਮਾਈਕਲ ਉਡਵਾਇਰ ਨੂੰ ਗੋਲੀ ਦਾ ਨਿਸ਼ਾਨਾ ਬਣਾਕੇ ਜਲ੍ਹਿਆਂ ਵਾਲੇ ਖੂਨੀ ਕਾਂਡ ਦਾ ਬਦਲਾ ਲਿਆ ਸੀ। ਭਾਰਤ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਵੱਲੋਂ ਕੀਤੇ ਇਸ ਕ੍ਰਾਂਤੀਕਾਰੀ ਕਾਰਨਾਮੇ ਨੂੰ ਬਹਾਦਰੀ ਦਿਵਸ ਦੇ ਤੌਰ ਤੇ ਮਨਾਉਂਦਿਆਂ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਮਹਾਂ ਸਭਾ ਸੁਨਾਮ ਵੱਲੋਂ 13 ਮਾਰਚ 2025 ਨੂੰ ਸਵੇਰੇ 8 ਵਜੇ ਸ਼ਹੀਦ ਊਧਮ ਸਿੰਘ ਸਮਾਰਕ ਤੋਂ ਵਿਸ਼ਾਲ "ਨਸ਼ਾ ਮੁਕਤ ਪੰਜਾਬ" ਸਾਈਕਲ ਰੈਲੀ ਕੱਢੀ ਜਾਵੇਗੀ। ਇਹ ਸਾਈਕਲ ਰੈਲੀ ਕੈਬਨਿਟ ਮੰਤਰੀ ਅਮਨ ਅਰੋੜਾ, ਮਨਦੀਪ ਸਿੰਘ ਸਿੱਧੂ ਡੀ. ਆਈ. ਜੀ. ਪਟਿਆਲਾ, ਸੰਦੀਪ ਰਿਸ਼ੀ ਡੀ. ਸੀ. ਸੰਗਰੂਰ, ਸਰਤਾਜ ਸਿੰਘ ਚਾਹਲ ਐਸ. ਐਸ. ਪੀ. ਸੰਗਰੂਰ, ਹਰਵਿੰਦਰ ਸਿੰਘ ਖਹਿਰਾ ਡੀ. ਐਸ. ਪੀ. ਸੁਨਾਮ, ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ ਦੀ ਹਾਜ਼ਰੀ ਵਿੱਚ ਰਵਾਨਾ ਹੋਵੇਗੀ, ਸ਼ਹਿਰ ਦੇ ਗਲੀਆਂ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਇਹ ਰੈਲੀ ਵਾਪਿਸ ਸਮਾਰਕ ਤੇ ਹੀ ਸਮਾਪਤ ਹੋਵੇਗੀ। ਰੈਲੀ ਵਿੱਚ ਸ਼ਾਮਿਲ ਸਾਈਕਲਿਸਟਾਂ ਨੂੰ ਟੀ ਸ਼ਰਟਾਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਅਤੇ ਉਤਸ਼ਾਹਿਤ ਕੀਤਾ ਜਾਵੇਗਾ। ਇਸ ਮੌਕੇ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ, ਮੈਡਮ ਦਾਮਨ ਥਿੰਦ ਬਾਜਵਾ ਸੂਬਾ ਸਕੱਤਰ ਭਾਜਪਾ, ਰਾਜਿੰਦਰ ਦੀਪਾ ਅਕਾਲੀ ਆਗੂ, ਮੈਡਮ ਗੀਤਾ ਸ਼ਰਮਾ ਕਾਂਗਰਸੀ ਆਗੂ, ਜਸਵਿੰਦਰ ਸਿੰਘ ਧੀਮਾਨ, ਜਗਤਾਰ ਸਿੰਘ ਕੈਨੇਡਾ ਲਖਮੀਰਵਾਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਪ੍ਰਧਾਨ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਰੈਲੀ ਵਿੱਚ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਪਤਵੰਤੇ ਵਿਅਕਤੀ ਸ਼ਾਮਲ ਹੋਣਗੇ। ਇਸ ਮੌਕੇ ਕੇਸਰ ਸਿੰਘ ਢੋਟ, ਜਸਮੇਰ ਸਿੰਘ ਕੰਬੋਜ, ਗਿਆਨੀ ਜੰਗੀਰ ਸਿੰਘ ਰਤਨ, ਤਰਸੇਮ ਸਿੰਘ, ਮਹਿਰੋਕ, ਬਲਜੀਤ ਸਿੰਘ, ਜੱਗੀ ਸਰਪੰਚ, ਭੋਲਾ ਸਿੰਘ ਸੰਗਰਾਮੀ, ਜਗਮੋਹਨ ਸਿੰਘ, ਰਘਬੀਰ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ।