ਸੁਨਾਮ : ਸ੍ਰੀ ਬਾਲਾਜੀ ਹਸਪਤਾਲ ਸੁਨਾਮ ਵਿਖੇ ਡਾਕਟਰ ਜੋਨੀ ਗੁਪਤਾ ਅਤੇ ਡਾਕਟਰ ਮੋਨਿਕਾ ਗੋਇਲ ਦੀ ਅਗਵਾਈ ਹੇਠ ਸਮੂਹ ਸਟਾਫ਼ ਵੱਲੋਂ ਰੰਗਾਂ ਦਾ ਤਿਉਹਾਰ ਹੋਲੀ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ| ਇਸ ਮੌਕੇ ਹਰਬਲ ਰੰਗਾਂ ਨਾਲ ਹੋਲੀ ਖੇਡੀ ਗਈ ਅਤੇ ਇੱਕ ਦੂਜੇ ਨੂੰ ਗੁਲਾਲ ਵੀ ਲਗਾਇਆ ਗਿਆ। ਡਾ: ਜੋਨੀ ਗੁਪਤਾ ਅਤੇ ਡਾ: ਮੋਨਿਕਾ ਗੋਇਲ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੋਲੀ ਦਾ ਤਿਉਹਾਰ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ| ਇਹ ਸਮਾਜ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦਾ ਹੈ ਅਤੇ ਇਸ ਦਿਨ ਹਰ ਕੋਈ ਆਪੋ-ਆਪਣੀਆਂ ਰੰਜਿਸ਼ਾਂ ਭੁਲਾਕੇ ਇੱਕ ਦੂਜੇ ਨੂੰ ਗਲੇ ਲਗਾਉਂਦਾ ਹੈ। ਇਸ ਮੌਕੇ ਮਨਜੀਤ ਕੌਰ, ਗੁਰਪ੍ਰੀਤ ਕੌਰ ਵੜ੍ਹੈਚ, ਜੋਤੀ, ਗੁਰਪ੍ਰੀਤ ਸਿੰਘ, ਮਨੀ ਸਿੰਘ, ਸੁਖਬੀਰ ਸੁੱਖੀ ਉਗਰਾਹਾਂ, ਕਰਨ ਸਿੰਘ, ਕੁਲਬੀਰ ਸਿੰਘ, ਨੇਹਾ ਮਿੱਤਲ, ਨੀਤੂ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਗੋਬਿੰਦ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।