ਨਵੀਂ ਦਿੱਲੀ : ‘ਕਿਸੇ ਦੇ ਬਾਪ ਵਿਚ ਏਨਾ ਦਮ ਨਹੀਂ ਜੋ ਬਾਬਾ ਰਾਮਦੇਵ ਨੂੰ ਗ੍ਰਿਫ਼ਤਾਰ ਕਰ ਸਕੇ।’ ਇਹ ਗੱਲ ਉਦਯੋਗਪਤੀ ਰਾਮਦੇਵ ਨੇ ਤਾਜ਼ਾ ਫੈਲੀ ਆਡੀਉ ਵਿਚ ਆਖੀ ਹੈ। ਐਲੋਪੈਥੀ ਨੂੰ ਤਮਾਸ਼ਾ ਕਹਿਣ ਵਾਲੇ ਰਾਮਦੇਵ ਦੀ ਗ੍ਰਿਫ਼ਤਾਰੀ ਦੀ ਚਾਰੇ ਪਾਸੇ ਤੋਂ ਮੰਗ ਉਠ ਰਹੀ ਹੈ ਹਾਲਾਂਕਿ ਬਾਅਦ ਵਿਚ ਉਨ੍ਹਾਂ ਇਹ ਬਿਆਨ ਵਾਪਸ ਲੈ ਲਿਆ ਸੀ। ਪਰ ਹੁਣ ਉਨ੍ਹਾਂ ਨਵਾਂ ਬਿਆਨ ਦੇ ਕੇ ਵਿਵਾਦ ਛੇੜ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਦਾ ਬਾਪ ਵੀ ਰਾਮਦੇਵ ਨੂੰ ਗ੍ਰਿਫ਼ਤਾਰ ਨਹੀਂ ਕਰਾ ਸਕਦਾ ਹੈ। ਬੁਧਵਾਰ ਨੂੰ ਸੋਸ਼ਲ ਮੀਡੀਆ ਵਿਚ ਇਸ ਵਿਵਾਦ ਕਾਰਨ ਬਾਬੇ ਦੀ ਗ੍ਰਿਫ਼ਤਾਰੀ ਦੀ ਮੰਗ ਜ਼ੋਰ-ਸ਼ੋਰ ਨਾਲ ਉਠ ਰਹੀ ਸੀ ਜਿਸ ਦੇ ਜਵਾਬ ਵਿਚ ਰਾਮਦੇਵ ਨੇ ਇਹ ਗੱਲ ਆਖੀ ਹੈ। ਲੋਕ ਕਹਿ ਰਹੇ ਸਨ ਕਿ ਰਾਮਦੇਵ ਵਿਰੁਧ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ’ਤੇ ਵਿਅੰਗ ਕਸਦਿਆਂ ਕਿਹਾ ਕਿ ਅਰੈਸਟ ਤਾਂ ਉਨ੍ਹਾਂ ਦਾ ਬਾਪ ਨਹੀਂ ਕਰ ਸਕਦਾ ਬਾਬਾ ਰਾਮਦੇਵ ਨੂੰ, ਪਰ ਉਹ ਰੌਲਾ ਪਾ ਰਹੇ ਹਨ ਕਿ ਕੁਇਕ ਅਰੈਸਟ ਸਵਾਮੀ ਰਾਮਦੇਵ। ਅੱਗੇ ਉਨ੍ਹਾਂ ਕਿਹਾ ਕਿ ਕਦੇ ਕੁਝ ਚਲਾਉਂਦੇ ਹਨ, ਕਦ ਕੁਝ ਚਲਾਉਂਦੇ ਹਨ। ਕਦ ਠੱਗ ਰਾਮਦੇਵ, ਕਦੇ ਮਹਾਂਠੱਗ ਰਾਮਦੇਵ।