ਲਾਂਸ ਏਂਜਲਸ : ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਵਿਚ ਰੇਲਯਾਰਡ ਗੋਲੀਬਾਰੀ ਵਿਚ ਮਾਰੇ ਗਏ ਅੱਠ ਵਿਅਕਤੀਆਂ ਵਿਚ ਭਾਰਤੀ ਮੂਲ ਦਾ 36 ਸਾਲਾ ਸਿੱਖ ਵੀ ਸ਼ਾਮਲ ਹੈ। ਭਾਰਤ ਵਿਚ ਜਨਮੇ ਅਤੇ ਕੈਲੇਫ਼ੋਰਨੀਆ ਦੇ ਯੂਨੀਅਨ ਸਿਟੀ ਵਿਚ ਪਲੇ ਤਪਤੇਜਦੀਪ ਸਿੰਘ ਦੇ ਪਰਵਾਰ ਵਿਚ ਪਤਨੀ, ਤਿੰਨ ਸਾਲਾ ਬੇਟਾ ਅਤੇ ਇਕ ਸਾਲ ਦੀ ਬੇਟੀ ਹੈ। ਫ਼ੌਜੀ ਫ਼ਰਾਂਸਿਸਕੋ ਬੇ ਏਰੀਆ ਵਿਚ ਸਿੱਖਾਂ ਨੇ ਉਸ ਨੂੰ ਮਦਦਗਾਰ ਅਤੇ ਖ਼ਿਆਲ ਰੱਖਣ ਵਾਲਾ ਸ਼ਖ਼ਸ ਦਸਿਆ। ਉਸ ਦੇ ਸਾਥੀ ਮੁਲਾਜ਼ਮਾਂ ਨੇ ਉਸ ਨੂੰ ਨਾਇਕ ਦਸਦਿਆਂ ਕਿਹਾ ਕਿ ਉਹ ਦੂਜਿਆਂ ਦੇ ਬਚਾਉਣ ਲਈ ਦਫ਼ਤਰ ਦੇ ਇਕ ਕਮਰੇ ਤੋਂ ਬਾਹਰ ਚਲੇ ਗਏ ਜਿਥੇ ਕੁਝ ਹੋਰ ਸਹਿਕਰਮੀ ਲੁਕੇ ਹੋਏ ਸਲ। ਬੀਟੀਏ ਦੇ ਮੁਲਾਜ਼ਮ ਸੈਮੂਅਲ ਕੈਸਿਡੀ ਨੇ ਅਪਣੇ ਨਾਲ ਕੰਮ ਕਰਨ ਵਾਲੇ ਅੱਠ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਅਤੇ ਇਕ ਹੋਰ ਗੰਭੀਰ ਨੂੰ ਜ਼ਖ਼ਮੀ ਕਰ ਦਿਤਾ। ਇਹ ਕੈਲੇਫ਼ੋਰਨੀਆ ਵਿਚ ਗੋਲੀਬਾਰੀ ਦੀ ਇਸ ਸਾਲ ਦੀਆਂ ਸਭ ਤੋਂ ਜਾਨਲੇਵਾ ਘਟਨਾਵਾਂ ਵਿਚੋਂ ਇਕ ਹੈ। ਹਮਲਾਵਰ ਨੇ ਗੋਲੀ ਮਾਰ ਕੇ ਖ਼ੁਦ ਨੂੰ ਵੀ ਖ਼ਤਮ ਕਰ ਲਿਆ। ਤੇਜਦੀਪ ਪਿਛਲੇ ਨੌਂ ਸਾਲਾਂ ਤੋਂ ਬੀਟੀਏ ਵਿਚ ਲਾਈਟ ਰੇਲ ਆਪਰੇਟਰ ਸੀ। ਉਹ ਉਸ ਇਮਾਰਤ ਤੋਂ ਵੱਖ ਇਮਾਰਤ ਵਿਚ ਕੰਮ ਕਰਦੇ ਸਨ ਜਿਥੇ ਬਹੁਤੇ ਮ੍ਰਿਤਕ ਪਾਏ ਗਏ। ਬੀਟੀਏ ਵਿਚ ਹੀ ਇਕ ਹੋਰ ਲਾਈਟ ਆਪਰੇਟਰ ਅਤੇ ਤੇਜਦੀਪ ਦੇ ਇਕ ਰਿਸ਼ਤੇਦਾਰ ਪੀ ਜੀ ਬਾਥ ਨੇ ਪੁਸ਼ਟੀ ਕੀਤੀ ਕਿ ਹਮਲਾਵਰ ਅਤੇ ਤੇਜਦੀਪ ਸ਼ੁਰੂਆਤ ਵਿਚ ਵੱਖ ਵੱਖ ਇਮਾਰਤਾਂ ਵਿਚ ਸਨ ਪਰ ਇਸ ਬਾਰੇ ਕੁਝ ਨਹੀਂ ਕਿਹਾ ਕਿ ਹਮਲਾਵਰ ਨੇ ਪਹਿਲਾਂ ਹੀ ਉਨ੍ਹਾਂ ਲੋਕਾਂ ਨੂੰ ਚੁਣਿਆ ਹੋਇਆ ਸੀ ਜਿਨ੍ਹਾਂ ਨੂੰ ਉਸ ਨੇ ਨਿਸ਼ਾਨਾ ਬਣਾਇਆ। ਗੋਲੀਬਾਰੀ ਦੇ ਮਕਸਦ ਦਾ ਹਾਲੇ ਪਤਾ ਨਹੀਂ ਲੱਗਾ। ਇਕ ਘੰਟੇ ਦੀ ਮਿਹਤਨ ਮਗਰੋਂ ਅੱਗ ਬੁਝਾ ਲਈ ਗਈ ਹੈ।